ਰੋਮ/ਇਟਲੀ (ਕੈਂਥ): ਇਟਲੀ ਦੇ ਸ਼ਹਿਰ ਵਾਰੇਨਾ ਵਿਖੇ 25 ਬੱਚਿਆਂ ਨਾਲ ਭਰੀ ਬੱਸ ਨੂੰ ਸਟੇਟ ਰੋਡ 36 ਦੇ ਨਾਲ ਲੇਕੋ ਅਤੇ ਵੈਲਟੇਲੀਨਾ ਨਾਲ ਜੋੜਨ ਵਾਲੀ ਇੱਕ ਸੁਰੰਗ ਦੇ ਅੰਦਰ ਅੱਗ ਲੱਗ ਗਈ। ਮੌਕੇ ਦੀ ਨਿਯਾਕਤ ਨੂੰ ਦੇਖਦੇ ਹੋਏ ਡਰਾਈਵਰ ਸਾਰੇ ਬੱਚਿਆਂ ਨੂੰ ਹੇਠਾਂ ਉਤਾਰ ਕੇ ਬਚਾਉਣ ਵਿੱਚ ਕਾਮਯਾਬ ਹੋ ਗਿਆ। ਹਾਲਾਂਕਿ ਬਾਅਦ ਵਿੱਚ ਅੱਗ ਦੀਆਂ ਲਾਟਾਂ ਨਾਲ ਬੱਸ ਸੜ ਕੇ ਸਵਾਹ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ : ਜੈਕਬ ਜ਼ੁਮਾ ਦੇ ਸਮਰਥਕਾਂ ਵੱਲੋਂ ਭਾਰੀ ਹਿੰਸਾ, 72 ਲੋਕਾਂ ਦੀ ਮੌਤ
ਡਰਾਈਵਰ ਨੂੰ ਅਹਿਸਾਸ ਹੋਇਆ ਕਿ ਸੁਰੰਗ ਦੇ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਉੱਥੇ ਕੁਝ ਗਲਤ ਸੀ, ਜਿਸ ਕਰਕੇ ਉਸ ਨੇ ਇੱਕ ਦਮ ਬੱਸ ਨੂੰ ਰੋਕਿਆ ਅਤੇ ਬੱਚਿਆਂ ਨੂੰ ਤੁਰੰਤ ਉਤਰਨ ਲਈ ਕਿਹਾ। ਦੇਖਦੇ ਹੀ ਦੇਖਦੇ ਹੀ ਬੱਸ ਅੱਗ ਨਾਲ ਭੜਕ ਗਈ ਅਤੇ ਸੜ੍ਹ ਕੇ ਸਵਾਹ ਹੋ ਗਈ।ਮੌਕੇ 'ਤੇ ਪਹੁੰਚੀ ਪੁਲਸ ਨੇ ਕਿਹਾ ਕਿ ਡਰਾਈਵਰ ਵਲੋਂ ਸੂਝ ਬੂਝ ਨਾਲ ਕੀਤੀ ਤੁਰੰਤ ਕਾਰਵਾਈ ਕਾਰਨ ਇਹ ਦੁਖਾਂਤ ਨੂੰ ਟਾਲ ਦਿੱਤਾ ਗਿਆ।ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਪੰਜ ਟੀਮਾਂ ਨੇ ਬੱਸ ਨੂੰ ਲੱਗੀ ਅੱਗ ਦੀਆਂ ਲਪਟਾਂ ਨੂੰ ਬੁਝਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਕੋਰੋਨਾ ਆਫ਼ਤ : ਸਿਡਨੀ ਨੇ 30 ਜੁਲਾਈ ਤੱਕ ਵਧਾਈ ਤਾਲਾਬੰਦੀ ਮਿਆਦ
NEXT STORY