ਰੋਮ (ਕੈਂਥ): ਉੱਤਰੀ ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪਿਗੌਨਿਆਗਾ ਮਾਨਤੋਵਾ ਦੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੰਦਰ ਦੀ ਵਰ੍ਹੇਗੰਢ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਨਿਭਾਈ ਦੋਸਤੀ, ਪਾਕਿਸਤਾਨ ਨੂੰ ਦਿੱਤਾ 2.3 ਅਰਬ ਡਾਲਰ ਦਾ ਕਰਜ਼ਾ
ਮੰਦਰ ਦੇ ਪ੍ਰਬੰਧਕ ਪ੍ਰਧਾਨ ਹਰਮੇਸ਼ ਲਾਲ ਅਤੇ ਪੰਡਿਤ ਪੁਨੀਤ ਸਸਤਰੀ ਦੀ ਦੇਖਰੇਖ ਹੇਠ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਭਗਤ ਜਨ ਸ਼ਾਮਲ ਹੋਏ ਉਥੇ ਹੀ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾਂ ਨੇ ਵੀ ਹਾਜ਼ਰੀ ਲਗਵਾਈ। ਇਸ ਸ਼ੋਭਾ ਯਾਤਰਾ ਵਿਚ ਹਿੰਦੂ ਧਰਮ ਨਾਲ ਸਬੰਧਤ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਵੀ ਸਜਾਈਆਂ ਗਈਆਂ ਸਨ। ਇਸ ਮੌਕੇ ਸੰਗਤ ਲਈ ਅਤੁੱਟ ਭੰਡਾਰਾ ਵਰਤਿਆ।
ਚੀਨ ਨੇ ਨਿਭਾਈ ਦੋਸਤੀ, ਪਾਕਿਸਤਾਨ ਨੂੰ ਦਿੱਤਾ 2.3 ਅਰਬ ਡਾਲਰ ਦਾ ਕਰਜ਼ਾ
NEXT STORY