ਰੋਮ/ਇਟਲੀ (ਕੈਂਥ): ਅਮੀਰ ਦੇਸ਼ਾਂ ਵਿੱਚ ਬੱਚਿਆਂ ਦੀ ਤੰਦਰੁਸਤੀ ਬਾਰੇ ਯੂਨੀਸੈਫ ਦੀ ਨਵੀਂ ਰਿਪੋਰਟ ਵਿਚ ਨੀਦਰਲੈਂਡ, ਡੈਨਮਾਰਕ ਅਤੇ ਨਾਰਵੇ ਦੇ ਸਭ ਤੋਂ ਵਧੀਆ ਨਤੀਜੇ ਆਏ ਹਨ। ਇਹਨਾਂ ਨੂੰ ਸਾਂਝੇ ਤੌਰ 'ਤੇ ਬਾਲ ਕਲਿਆਣ ਲਈ ਪਹਿਲਾ ਸਥਾਨ ਮਿਲਿਆ ਹੈ ਜਦ ਕਿ ਇਟਲੀ 19ਵੇਂ ਸਥਾਨ 'ਤੇ ਹੈ।
ਯੂਨੀਸੈਫ ਸੰਯੁਕਤ ਰਾਸ਼ਟਰ ਦੀ ਉਹ ਏਜੰਸੀ ਹੈ ਜੋ ਵਿਸ਼ਵ ਭਰ ਵਿੱਚ ਬੱਚਿਆਂ ਨੂੰ ਮਾਨਵਤਾਵਾਦੀ ਅਤੇ ਵਿਕਾਸ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ, ਜਿਸ ਨੇ ਹਾਲ ਵਿਚ ਹੀ ਇਕ ਰਿਪੋਰਟ ਪੇਸ਼ ਕੀਤੀ। ਜਿਸ ਵਿਚ ਬੱਚਿਆਂ ਦੀ ਤੰਦਰੁਸਤੀ ਦੇ ਆਮ ਨਤੀਜਿਆਂ ਦੇ ਬਾਰੇ ਵਿੱਚ ਇਟਲੀ 38 ਦੇਸ਼ਾਂ ਵਿੱਚੋਂ 19ਵੇਂ ਨੰਬਰ 'ਤੇ ਹੈ ਅਤੇ ਬੱਚਿਆਂ ਪ੍ਰਤੀ ਚੰਗੀ ਨੀਅਤ ਪੈਦਾ ਕਰਨ ਵਾਲੀਆਂ ਨੀਤੀਆਂ ਅਤੇ ਹਾਲਤਾਂ ਦੇ ਸੰਬੰਧ ਵਿੱਚ 41 ਦੇਸ਼ਾਂ ਵਿੱਚੋਂ ਇਟਲੀ 34ਵੇਂ ਨੰਬਰ ਉੱਤੇ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਕੈਮਰੇ 'ਚ ਕੈਦ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਜਾਨਵਰ (ਤਸਵੀਰਾਂ)
ਯੂਨੀਸੈਫ ਦੇ ਇਟਲੀ ਦੇ ਪ੍ਰਧਾਨ ਫ੍ਰਨਚੈਸਕੋ ਸਮੈਂਗੋ ਨੇ ਕਿਹਾ ਕਿ ਰਿਪੋਰਟ ਦਰਸਾਉਂਦੀ ਹੈ ਕਿ ਬਹੁਤ ਸਾਰੇ ਅਮੀਰ ਦੇਸ਼ਾਂ ਵਿੱਚ, 5 ਵਿੱਚੋਂ 4 ਬੱਚੇ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਮਹਿਸੂਸ ਕਰਦੇ ਹਨ। ਜਦ ਕਿ ਖ਼ੁਦਕੁਸ਼ੀ 15-19 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਪ੍ਰਮੁੱਖ ਕਾਰਨ ਹੈ। ਇਸ ਤੋਂ ਇਲਾਵਾ ਸਰਵੇਖਣ ਕੀਤੇ ਗਏ ਸਾਰੇ ਦੇਸ਼ਾਂ ਵਿੱਚ ਲਗਭਗ 3 ਵਿੱਚੋਂ 1 ਬੱਚਾ ਮੋਟਾ ਜਾ ਜ਼ਿਆਦਾ ਭਾਰ ਵਾਲਾ ਹੈ ਅਤੇ ਸਰੀਰਕ ਸਿਹਤ ਬੱਚਿਆਂ ਦਾ ਭਾਰ ਅਤੇ ਮੋਟਾਪਾ ਦਰ ਚਿੰਤਾ ਦਾ ਵਿਸ਼ਾ ਹੈ ਜਿਸ ਲਈ ਇਟਲੀ 31ਵਾਂ ਸਥਾਨ ਆਉਂਦਾ ਹੈ।
ਗਲਾਸਗੋ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ
NEXT STORY