ਰੋਮ/ਇਟਲੀ (ਕੈਂਥ): ਵਿੱਦਿਆ ਦੇ ਗਹਿਣੇ ਨੂੰ ਘੜ੍ਹਣ ਲਈ ਅੱਗ ਵਿਚੋ ਲੰਘਣਾ ਪੈਂਦਾ ਹੈ। ਵਿੱਦਿਆ ਤੋਂ ਬਿਨਾਂ ਇਸ ਸੰਸਾਰ ਵਿਚ ਇਨਸਾਨ ਨੂੰ ਕਿਸੇ ਦੇ ਕਾਬਲ ਨਹੀਂ ਸਮਝਿਆ ਜਾਂਦਾ। ਇਹ ਵਿੱਦਿਆ ਵਿਦੇਸ਼ਾਂ ਦੀ ਧਰਤੀ ਤੋਂ ਹਾਸਿਲ ਕਰਕੇ ਕਾਮਯਾਬੀ ਹਾਸਿਲ ਕਰਨਾ ਬਹੁਤ ਹੀ ਮਾਣ ਸਨਮਾਨ ਵਾਲੀ ਗੱਲ ਹੁੰਦੀ ਹੈ। ਇਟਲੀ ਵਿੱਚ ਜਿੱਥੇ ਭਾਰਤੀ ਭਾਈਚਾਰੇ ਨੂੰ ਇਹ ਕਹਿ ਕੇ ਨਿਰਾਸ਼ ਕੀਤਾ ਜਾਂਦਾ ਸੀ ਕਿ ਤੁਹਾਨੂੰ ਇਟਾਲੀਅਨ ਭਾਸ਼ਾ ਦਾ ਗਿਆਨ ਨਾ ਹੋਣ ਕਰਕੇ ਨੌਕਰੀ ਨਹੀਂ ਮਿਲ ਸਕਦੀ, ਲੱਗਦਾ ਹੁਣ ਉਹ ਸਮਾਂ ਆ ਗਿਆ ਹੈ ਕਿ ਭਾਰਤੀ ਭਾਈਚਾਰੇ ਦੇ ਬੱਚੇ ਇੱਕ ਦਿਨ ਇਟਲੀ ਦੇ ਅਦਾਰਿਆਂ 'ਤੇ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਜਿੱਤ ਹਾਸਲ ਕਰਨਗੇ, ਕਿਉਂਕਿ ਇਸ ਸਾਲ ਇਟਲੀ ਵਿੱਚ ਆਏ ਵਿੱਦਿਅਕ ਅਦਾਰਿਆਂ ਦੇ ਨਤੀਜਿਆਂ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਨੇ ਪਹਿਲੇ ਨੰਬਰਾਂ 'ਤੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਭਾਰਤੀ ਕਿਸੇ ਨਾਲੋਂ ਕਿਸੇ ਖੇਤਰ ਵਿੱਚ ਘੱਟ ਨਹੀਂ ਹਨ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨਡਾਲੋ (ਗੜ੍ਹਸ਼ੰਕਰ) ਦੇ ਨਾਲ ਸੰਬੰਧਿਤ ਦਿਨੇਸ਼ ਕੁਮਾਰ ਦੀ ਧੀ ਰਾਣੀ ਇਟਲੀ ਦੇ ਕਰੇਮੋਨਾ ਸ਼ਹਿਰ ਦੀ ਜੰਮਪਲ਼ ਦਲਵੀਰ ਕੌਰ ਨੇ "ਕਰੇਮਾ" ਸ਼ਹਿਰ ਦੇ ਸਕੂਲ ਵਿੱਚੋ ਲੀਚੀਏ ਸੇਟੀਫੀਕੋ (ਸਾਇੰਸ) ਦੀ ਪੜ੍ਹਾਈ ਕਰਕੇ ਪਹਿਲਾਂ ਦਰਜੇ 'ਤੇ 100/100 ਨੰਬਰ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਭਾਰਤੀ ਭਾਈਚਾਰੇ ਦਾ ਨਾਮ ਇਟਲੀ ਵਿੱਚ ਰੌਸ਼ਨ ਕੀਤਾ ਹੈ। 19 ਸਾਲਾ ਦਲਵੀਰ ਕੌਰ ਦੇ ਪਿਤਾ ਦਿਨੇਸ਼ ਕੁਮਾਰ ਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਜਿਹੜੇ ਲੋਕ ਹਾਲੇ ਵੀ ਇਹ ਸੋਚਦੇ ਹਨ ਕਿ ਕੁੜੀਆਂ-ਮੁੰਡਿਆਂ ਨਾਲੋਂ ਪਿੱਛੇ ਹਨ ਉਨ੍ਹਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਕਿਉਂਕਿ ਇਸ ਵਾਰ ਇਟਲੀ ਵਿੱਚ ਵਿੱਦਿਆ ਦੇ ਖੇਤਰ ਵਿੱਚ ਭਾਰਤੀ ਧੀਆਂ ਨੇ ਵੱਖ-ਵੱਖ ਸ਼ਹਿਰਾਂ ਦੇ ਆਏ ਵਿੱਦਿਅਕ ਨਤੀਜਿਆਂ ਵਿੱਚ 100/100 ਅੰਕ ਪ੍ਰਾਪਤ ਕੀਤੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਹਾਂਗਕਾਂਗ ਵਸਨੀਕਾਂ ਦੀ ਵਧਾਈ ਵੀਜ਼ਾ ਮਿਆਦ, ਵਿਦਿਆਰਥੀਆਂ ਨੂੰ ਵੀ ਹੋਵੇਗਾ ਫਾਇਦਾ
ਕੁੜੀਆਂ ਨੇ ਟਾਪ ਕਰਕੇ ਇਹ ਸਾਬਤ ਕਰ ਕੇ ਦਿਖਾਇਆ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਅੱਜ ਸਾਨੂੰ ਇੱਕ ਧੀ ਦੇ ਮਾਤਾ ਪਿਤਾ ਹੋਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਨੇ ਸਾਡਾ ਅਤੇ ਭਾਰਤੀ ਭਾਈਚਾਰੇ ਦਾ ਨਾਮ ਵਿਦੇਸ਼ਾਂ ਦੀ ਧਰਤੀ 'ਤੇ ਰਹਿ ਕੇ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਧੀ ਭਵਿੱਖ ਵਿੱਚ ਮੈਡੀਕਲ ਸਿੱਖਿਆ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ।
ਆਸਟ੍ਰੇਲੀਆ ਨੇ ਹਾਂਗਕਾਂਗ ਵਸਨੀਕਾਂ ਦੀ ਵਧਾਈ ਵੀਜ਼ਾ ਮਿਆਦ, ਵਿਦਿਆਰਥੀਆਂ ਨੂੰ ਵੀ ਹੋਵੇਗਾ ਫਾਇਦਾ
NEXT STORY