ਰੋਮ (ਭਾਸ਼ਾ)— ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੋਂਤੇ ਨੇ ਯੂਰਪੀ ਸੰਸਦ ਮੈਂਬਰਾਂ ਨੂੰ ਸ਼ਰਨਾਰਥੀ ਮੁੱਦੇ 'ਤੇ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ ਹੈ। ਇਹ ਮੁੱਦਾ ਮਈ ਵਿਚ ਯੂਰਪੀ ਚੋਣਾਂ ਵਿਚ ਛਾਇਆ ਰਹਿ ਸਕਦਾ ਹੈ। ਜਨਤਕ ਗਠਜੋੜ ਸਰਕਾਰ ਦੀ ਅਗਵਾਈ ਕਰਨ ਵਾਲੇ ਕੋਂਤੇ ਨੇ ਕਿਹਾ,''ਇੰਝ ਪ੍ਰਤੀਤ ਹੁੰਦਾ ਹੈ ਕਿ ਯੂਰਪੀ ਪ੍ਰਾਜੈਕਟ ਆਪਣੇ ਟੀਚੇ ਤੋਂ ਭਟਕ ਗਿਆ ਹੈ।'' ਉਨ੍ਹਾਂ ਨੇ ਆਰਥਿਕ ਸੰਕਟ ਦੇ ਮੱਦੇਨਜ਼ਰ ਇਸ ਕਿਰਿਆਹੀਣਤਾ 'ਤੇ ਅਫਸੋਸ ਜ਼ਾਹਰ ਕੀਤਾ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਯੂਰਪੀ ਯੂਨੀਅਨ ਦਾ ਲੋਕਾਂ ਨਾਲ ਸੰਪਰਕ ਖਤਮ ਹੋ ਗਿਆ ਹੈ ਅਤੇ ਉਹ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣ ਵਿਚ ਅਸਮਰੱਥ ਹਨ। ਇਸ ਵਿਚਕਾਰ ਕੋਂਤੇ ਨੇ ਉਪ ਪ੍ਰਧਾਨ ਮੰਤਰੀ ਲੁਇਗੀ ਡੀ ਮਾਇਓ ਅਤੇ ਫਰਾਂਸ ਦੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਕਾਰ ਫਰਾਂਸ ਵਿਚ ਹੋਈ ਬੈਠਕ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਯਾਤਰਾ ਸਿਰਫ ਪਾਰਟੀ ਨੇਤਾ ਦੇ ਤੌਰ 'ਤੇ ਸੀ। ਇਸ ਬੈਠਕ ਨਾਲ ਰੋਮ ਅਤੇ ਪੈਰਿਸ ਵਿਚ ਝਗੜਾ ਸ਼ੁਰੂ ਹੋ ਗਿਆ ਸੀ।
ਕੈਨੇਡੀਅਨ ਪੁਲਸ ਨੇ ਮਨੁੱਖੀ ਤਸਕਰੀ ਦੇ ਸ਼ਿਕਾਰ 43 ਲੋਕਾਂ ਨੂੰ ਛੁਡਵਾਇਆ
NEXT STORY