ਰੋਮ (ਕੈਂਥ,ਟੇਕ ਚੰਦ): ਇਟਲੀ ਦੇ ਨੋਵੇਲਾਰਾ ਸ਼ਹਿਰ ਵਿਖੇ ਸਥਿਤ ਜੌਹਲ ਇੰਡੀਅਨ ਰੈਸਟੋਰੈਂਟ ਵੱਲੋਂ ਔਰਤਾਂ ਦੀ ਵਿਸ਼ੇਸ਼ ਮੰਗ 'ਤੇ ਇਸ ਸਾਲ ਵੀ "ਤੀਆਂ ਦਾ ਮੇਲਾ" ਬਹੁਤ ਹੀ ਧੂਮ ਧਮੱਕੇ ਨਾਲ ਕਰਵਾਇਆ ਗਿਆ। ਇਸ ਮੇਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਜੌਹਲ ਨੇ ਦੱਸਿਆ ਕਿ ਇਸ ਸਾਲ ਵੀ ਬੀਬੀਆਂ ਨੂੰ ਇਸ ਮੇਲੇ ਦੀ ਬੇਸਬਰੀ ਨਾਲ ਉਡੀਕ ਸੀ ਅਤੇ ਬਹੁਤ ਸਮਾਂ ਪਹਿਲਾਂ ਹੀ ਮੇਲੇ ਦੀ ਤਾਰੀਖ ਬਾਰੇ ਮੈਸੇਜ਼ ਆਉਣੇ ਸ਼ੁਰੂ ਹੋ ਗਏ ਸਨ। ਵਿਦੇਸ਼ਾਂ ਵਿੱਚ ਵਸਦਿਆਂ ਹੋਇਆ ਆਪਣੇ ਸਭਿਆਚਾਰ ਨੂੰ ਕਾਇਮ ਰੱਖਣਾ ਵੀ ਉਹਨਾਂ ਦਾ ਫਰਜ਼ ਹੈ ਜੋ ਕਿ ਉਹ ਇਸ ਮੇਲੇ ਰਾਹੀਂ ਪੂਰਾ ਕਰ ਰਹੇ ਹਾਂ, ਜਿਸ ਵਿੱਚ ਉਹਨਾਂ ਨੂੰ ਔਰਤਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਏਅਰ ਇੰਡੀਆ ਦੀ ਫਲਾਈਟ ਰੱਦ, ਵੈਨਕੂਵਰ ਹਵਾਈ ਅੱਡੇ 'ਤੇ ਫਸੇ ਕਈ ਵਿਦਿਆਰਥੀ
ਮੇਲੇ ਵਿੱਚ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਪਹਿਰਾਵੇ ਪਾਏ ਗਏ ਸਨ ਅਤੇ ਪੰਜਾਬੀ ਸਭਿਆਚਾਰਕ ਨੂੰ ਯਾਦ ਕਰਵਾਉਂਦੀਆਂ ਨਿਸ਼ਾਨੀਆਂ ਜਿਵੇਂ ਚਰਖਾ, ਪੱਖੀਆਂ, ਕਢਾਈ ਵਾਲੀਆਂ ਚਾਦਰਾਂ ਆਦਿ ਵੀ ਰੱਖੀਆਂ ਗਈਆਂ ਸਨ। ਗਿੱਧਾ ਭੰਗੜੇ ਦੌਰਾਨ ਮੁਟਿਆਰਾਂ ਨੇ ਬੋਲੀਆਂ ਵੀ ਪਾਈਆਂ। ਡੀ ਜੇ ਦੀਆਂ ਮਧੁਰ ਧਮਕ ਨੇ ਵੀ ਸਭ ਨੂੰ ਨੱਚਣ ਲਈ ਮਜਬੂਰ ਕੀਤਾ। ਯਾਦ ਰਹੇ ਕਿ ਇਹ ਮੇਲਾ ਸਿਰਫ ਔਰਤਾਂ ਲਈ ਕਰਵਾਇਆ ਜਾਂਦਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕਰਵਾਇਆ ਜਾਂਦਾ ਆ ਰਿਹਾ ਹੈ। ਅੰਤ ਵਿੱਚ ਸਾਰੇ ਆਏ ਹੋਏ ਮਹਿਮਾਨਾਂ ਨੂੰ ਮੇਲੇ ਵਿੱਚ ਪਹੁੰਚਣ ਲਈ ਜੀ ਆਇਆਂ ਨੂੰ ਵੀ ਆਖਿਆ ਗਿਆ ਅਤੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਧੰਨਵਾਦ ਕਰਦਿਆਂ ਸਮਾਪਤੀ ਕੀਤੀ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਏਅਰ ਇੰਡੀਆ ਦੀ ਫਲਾਈਟ ਰੱਦ, ਵੈਨਕੂਵਰ ਹਵਾਈ ਅੱਡੇ 'ਤੇ ਫਸੇ ਕਈ ਵਿਦਿਆਰਥੀ
NEXT STORY