ਰੋਮ (ਬਿਊਰੋ): ਵਿਦੇਸ਼ਾਂ ਵਿੱਚ ਆਕੇ ਸਖ਼ਤ ਮਿਹਨਤਾਂ ਤੇ ਬੁਲੰਦ ਹੌਂਸਲੇ ਰੱਖਣ ਵਾਲੇ ਲੋਕ ਸਦਾ ਹੀ ਸਮਾਜ ਲਈ ਸਤਿਕਾਰੇ ਤੇ ਪਿਆਰੇ ਹੁੰਦੇ ਹਨ।ਅਜਿਹੇ ਲੋਕ ਸਿਰਫ ਆਪਣਾ ਹੀ ਨਹੀ ਸਗੋਂ ਪੂਰੇ ਦੇਸ਼ ਦਾ ਨਾਂਅ ਰੁਸ਼ਨਾਉਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਸਮਾਜ ਸੇਵਕ ਤੇ ਕਾਰੋਬਾਰੀ ਰਾਜਬੀਰ ਸਿੰਘ ਗਿੱਲ ਨੇ ਲਾਤੀਨਾ ਜਿਲ਼੍ਹੇ ਦੇ ਪਿੰਡ ਬੋਰਗੋ ਹਰਮਾਦਾ ਵਿਖੇ “ਕੈਂਥ ਇੰਟਰਪ੍ਰਾਈਜਜ”ਦਾ ਉਦਘਾਟਨ ਕਰਨ ਮੌਕੇ ਹਾਜ਼ਰੀਨ ਭਾਰਤੀ ਭਾਈਚਾਰੇ ਨਾਲ ਕੀਤਾ।
ਰਾਜਬੀਰ ਸਿੰਘ ਗਿੱਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਨੇ ਕਿਹਾ ਕਿ ਜੇਕਰ ਇਟਲੀ ਦੇ ਭਾਰਤੀ ਚਾਹੁੰਦੇ ਹਨ ਕਿ ਉਹਨਾਂ ਦਾ ਕੋਈ ਸ਼ੋਸ਼ਣ ਨਾ ਕਰੇ ਤਾਂ ਆਓ ਸਾਰੇ ਕੋਸ਼ਿਸ਼ ਕਰੀਏ ਕਿ ਅਸੀਂ ਸਵੈ-ਰੁਜ਼ਗਾਰ ਬਣਨ ਲਈ ਯਤਨਸ਼ੀਲ ਹੋਵਾਂਗੇ।ਜਦੋ ਸਾਡੇ ਕਾਰੋਬਾਰ ਆਪਣੇ ਹੋਣਗੇ ਤਾਂ ਸਾਡੇ ਭਾਈਚਾਰੇ ਦਾ ਕੋਈ ਵੀ ਸ਼ੋਸ਼ਣ ਨਹੀ ਕਰ ਸਕਦਾ। “ਕੈਂਥ ਇੰਟਰਪ੍ਰਾਈਜਜ ਇਟਲੀ “ਵੱਲੋ ਭਾਰਤੀ ਲੋਕਾਂ ਲਈ ਕੀਤਾ ਇਹ ਕਾਰਜ ਕਾਬਲੇ ਤਾਰੀਫ਼ ਹੈ।
ਭਾਰਤੀ ਭਾਈਚਾਰੇ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਹਰਬਿੰਦਰ ਸਿੰਘ ਧਾਲੀਵਾਲ ਮੁੱਖ ਸੰਪਾਦਕ ਪੰਜਾਬ ਐਕਸਪ੍ਰੈੱਸ ਨੇ ਕਿਹਾ ਕਿ ਇਟਲੀ ਯੂਰਪ ਦਾ ਪ੍ਰਮੁੱਖ ਦੇਸ਼ ਹੈ ਜਿੱਥੇ ਕਿ ਭਾਰਤੀ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ।ਇਸ ਦੇਸ਼ ਵਿੱਚ ਭਾਰਤੀ ਲੋਕ ਸਵੈ ਰੁਜ਼ਗਾਰ ਵਿੱਚ ਨਵੀਆਂ ਪੁਲਾਂਘਾ ਪੁਟ ਰਹੇ ਜਿਹੜਾ ਕਿ ਆਉਣ ਵਾਲੀ ਪੀੜ੍ਹੀ ਲਈ ਵਰਦਾਨ ਸਿੱਧ ਹੋਵੇਗਾ ਜੇਕਰ ਅਸੀਂ ਇਟਲੀ ਵਿੱਚ ਪੰਜਾਬ ਵਸਾਉਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਆਪਣੇ ਕਾਰੋਬਾਰ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।ਇਸ ਮੌਕੇ ਸਮਾਜ ਸੇਵਕ ਭਜਨ ਸਿੰਘ ਘੁਮੰਣ ,ਅਮਰਜੀਤ ਸਿੰਘ ਜੋਤੀ (ਉਪੱਲ ਗੈਸ ਸਰਵਿਸ ) ਨੇ ਕਿਹਾ ਕਿ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋ ਕੋਈ ਸਾਡਾ ਪੰਜਾਬੀ ਭਰਾ ਤਰੱਕੀ ਦੀਆਂ ਨਵੀਆਂ ਪੈੜਾ ਪਾਉਂਦਾ ਹੈ।ਇਸ ਸਮੇਂ ਇਟਲੀ ਵਿੱਚ ਭਾਰਤੀ ਭਾਈਚਾਰਾ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਨਿਰੰਤਰ ਸਰ ਕਰਦਾ ਜਾ ਰਿਹਾ ਹੈ ਜਿਹੜਾ ਕਿ ਸਮੁੱਚੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
”ਕੈਂਥ ਇੰਟਰਪ੍ਰਾਈਜਜ ਇਟਲੀ'' ਨੂੰ ਕਾਰੋਬਾਰੀ ਖੇਤਰ ਵਿੱਚ ਆਗਾਜ ਕਰਨ ਲਈ ਬਿੱਟੂ ਲਾਸਾੜਾ, ਸੁਰੇਸ ਡਾਬਰ, ਭਜਨ ਸਿੰਘ ਸੰਧੂ ਚੱਕ ਮੱਲਾਂ ਵਾਲੇ, ਸੀਤਲ ਸਿੰਘ ਬੋਰਗੋ ਵੋਦਿਸ,ਰਾਮ ਆਸਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਗੁਰਦੁਆਰਾ ਪ੍ਰੰਬਧਕ ਕਮੇਟੀ, ਪਰਮਜੀਤ ਰਾਏ ,ਪਰਮਜੀਤ ਪੰਮਾ ਰਾਹੋ ਵਾਲੇ,ਜਸਵੀਰ ਬਿੱਲਾ, ਸੁਰਿੰਦਰਪਾਲ ਸੰਧੂ, ਡਾ:ਬਲਦੇਵ ਰਾਜ ਚੌਂਕੜੀਆ, ਚਮਨ ਲਾਲ ਭੱਟੀ,ਬਾਬਾ ਅਜੀਤਪਾਲ, ਬੀਬੀ ਜਸਪਾਲ ਕੌਰ ਕਰੀਹਾ, ਹੰਸ ਰਾਜ ਇੰਡੀਅਨ ਸਟੋਰ ਬੋਰਗੋ ਸਨਮੀਗਲ ਲਾਤੀਨਾ, ਨਰਿੰਦਰ ਸਿੰਘ ਹਨੀ ਮਾਰਕੀਟ ਬੋਰਗੋ ਹਰਮਾਦਾ, ਰੁਪਿੰਦਰ ਸਿੰਘ ਸਾਹਨੀ ਇੰਡੀਅਨ ਸਟੋਰ ਤੇਰਾਚੀਨਾ, ਰੁਪਿੰਦਰ ਸਿੰਘ ਹੈਪੀ ਇੰਡੀਅਨ ਸਟੋਰ ਬੋਰਗੋ ਹਰਮਾਦਾ, ਪਰਗਣ ਲਾਲ ਰਾਹੋ ਤੋਂ ਇਲਾਵਾ ਵੀ ਇਲਾਕੇ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਨੇ ਵਿਸ਼ੇਸ਼ ਮੁਬਾਰਕਬਾਦ ਦਿੱਤੀ।
ਸ਼ੇਰ ਦੇ ਬੱਚੇ ਨੂੰ ਡਰੱਗ ਦੇ ਕੇ ਫੋਟੋਸ਼ੂਟ ਕਰਾਉਣਾ ਵਿਆਹੁਤਾ ਜੋੜੇ ਨੂੰ ਪਿਆ ਮਹਿੰਗਾ
NEXT STORY