ਇਸਲਾਮਾਬਾਦ : ਪਾਕਿਸਤਾਨ ਵਿਚ ਇਕ ਜੋੜੇ ਨੂੰ ਵਿਆਹ ਵਿਚ ਸ਼ੇਰ ਦੇ ਬੱਚੇ ਨਾਲ ਫੋਟੋਸ਼ੂਟ ਕਰਾਉਣਾ ਮਹਿੰਗਾ ਪੈ ਸਕਦਾ ਹੈ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੁਣ ਪਾਕਿਸਤਾਨੀ ਸੰਸਥਾ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਦੂਜੀ ਵਾਰ ਪਿਤਾ ਬਣਨ ਵਾਲੇ ਹਨ ਕ੍ਰਿਕਟਰ ਹਰਭਜਨ ਸਿੰਘ, ਪਤਨੀ ਗੀਤਾ ਬਸਰਾ ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ
ਦਰਅਸਲ ਇਸ ਜੋੜੇ ਨੇ ਵਿਆਹ ਵਿਚ ਸ਼ੇਰ ਦੇ ਬੱਚੇ ਨੂੰ ਸਾਹਮਣੇ ਬਿਠਾ ਕੇ ਫੋਟੋਸ਼ੂਟ ਕਰਾਇਆ ਸੀ। ਹੁਣ ਇਸ ਜੋੜੇ ’ਤੇ ਤਸਵੀਰਾਂ ਲਈ ਸ਼ੇਰ ਦੇ ਬੱਚੇ ਨੂੰ ਡਰੱਗ ਦੇ ਕੇ ਬਿਠਾਉਣ ਦਾ ਦੋਸ਼ ਲੱਗਾ ਹੈ, ਜਿਸ ਤੋਂ ਬਾਅਦ ਵਾਈਲਡ ਲਾਈਫ ਡਿਪਾਰਟਮੈਂਟ ਪੰਜਾਬ ਨੇ ਇਸ ’ਤੇ ਨੋਟਿਸ ਲਿਆ ਹੈ ਅਤੇ ਜੋੜੇ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀ ਮੁਤਾਬਕ ਵਿਆਹ ਦੌਰਾਨ ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਰੱਖਿਆ ਜਾਂਦਾ ਹੈ ਪਰ ਇਸ ਦੌਰਾਨ ਇਸ ਦਾ ਵਪਾਰਕ ਇਸਤੇਮਾਲ ਜਾਂ ਫਿਰ ਉਨ੍ਹਾਂ ਨੂੰ ਨਸ਼ਾ ਦੇਣਾ ਗਲਤ ਹੈ ਅਤੇ ਇਸ ’ਤੇ ਕਾਨੂੰਨੀ ਕਾਰਵਾਈ ਸੰਭਵ ਹੈ।
ਤਸਵੀਰਾਂ ਪਹਿਲੀ ਵਾਰ ਲਾਹੌਰ ਸਥਿਤ ਇਕ ਫੋਟੋਗ੍ਰਾਫੀ ਸਟੂਡੀਓ ‘ਸਟੂਡੀਓ ਅਫਜਲ’ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਗਈਆਂ ਸਨ, ਜੋ ਹੁਣ ਕਾਫ਼ੀ ਵਾਇਰਲ ਹੋ ਰਹੀਆਂ ਹਨ। ਉਸ ਵਿਚ ਲਾੜਾ-ਲਾੜੀ ਦੇ ਵਿਆਹ ਦੇ ਫੋਟੋਸ਼ੂਟ ਦੌਰਾਨ ਸ਼ੇਰ ਦਾ ਬੱਚਾ ਸਾਹਮਣੇ ਬੈਠਾ ਹੋਇਆ ਦਿਖ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਲਈ ਸ਼ੇਰ ਦੇ ਬੱਚੇ ਨੂੰ ਨਸ਼ਾ ਦਿੱਤਾ ਗਿਆ ਸੀ। ਦਾਅਵੇ ਮੁਤਾਬਕ ਇਨ੍ਹਾਂ ਤਸਵੀਰਾਂ ਨੂੰ ਖਿੱਚਣ ਦਾ ਮਕਸਦ ਸ਼ੇਰ ਦੇ ਬੱਚੇ ਦਾ ਇਸਤੇਮਾਲ ਕਰਕੇ ਪ੍ਰਸਿੱਧੀ ਪਾਉਣਾ ਸੀ।
ਇਹ ਵੀ ਪੜ੍ਹੋ: ਕ੍ਰਿਕਟ ਮੈਦਾਨ ’ਤੇ ਮੁੜ ਚੱਲਿਆ ਯੁਵਰਾਜ ਸਿੰਘ ਦਾ ਬੱਲਾ, ਲਗਾਤਾਰ 4 ਛੱਕੇ ਲਗਾ ਕੇ ਸੋਸ਼ਲ ਮੀਡੀਆ ’ਤੇ ਛਾਏ (ਵੀਡੀਓ)
ਵਿਵਾਦ ਹੋਣ ਤੋਂ ਬਾਅਦ ਸਟੂਡੀਚ ਨੇ ਸਾਫ਼ ਕੀਤਾ ਕਿ ਉਹ ਜਾਨਵਰ ਦੇ ਮਾਲਕ ਨਹੀਂ ਹਨ ਅਤੇ ਸ਼ੂਟਿੰਗ ਦੌਰਾਨ ਜਾਨਵਰ ਦਾ ਮਾਲਕ ਵੀ ਮੌਜੂਦ ਸੀ। ਸਟੂਡੀਚ ਨੇ ਅੱਗੇ ਦਾਅਵਾ ਕੀਤਾ ਕਿ ਜਾਨਵਰ ਨੂੰ ਕਿਸੇ ਵੀ ਤਰ੍ਹਾਂ ਨਾਲ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ। ਉਨ੍ਹਾਂ ਨੇ ਆਪਣੇ ਦਾਅਵੇ ਦੇ ਸਮਰਥਨ ਵਿਚ ਸ਼ੇਰ ਦੇ ਬੱਚੇ ਦੀਆਂ 2 ਛੋਟੀਆਂ-ਛੋਟੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ। ਸਟੂਡੀਓ ਮੁਤਾਬਕ ਸ਼ੇਰ ਦੇ ਬੱਚੇ ਨੂੰ ਨਸ਼ਾ ਨਹੀਂ ਦਿੱਤਾ ਗਿਆ ਸੀ।
ਬੀ.ਬੀ.ਸੀ. ਦੀ ਨਿਊਜ਼ ਮੁਤਾਬਕ ਕੁੱਝ ਸ਼ਰਤਾਂ ਨਾਲ ਸਥਾਨਕ ਸਰਕਾਰ ਨੇ ਜੰਗਲੀ ਜੀਵ ਜਨਵਰਾਂ ਲਈ ‘ਪ੍ਰਜਨਨ ਫਾਰਮ’ ਦੀ ਇਜਾਜ਼ਤ ਦਿੱਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, ‘ਜੰਗਲੀ ਜੀਵਾਂ ਦੀ ਨਸਲ ਅਤੇ ਖੇਤੀ, ਜਿਸ ਦਾ ਪਾਕਿਸਤਾਨ ਵਿਚ ਕੋਈ ਵਾਸ ਨਹੀਂ ਹੈ ਅਤੇ ਜੋ ਮੂਲ ਨਿਵਾਸੀ ਨਹੀਂ ਹੈ, ਉਨ੍ਹਾਂ ਦੇ ਇਸਤੇਮਾਲ ਦੀ ਇਜਾਜ਼ਤ ਨਹੀਂ ਹੈ।’
ਇਹ ਵੀ ਪੜ੍ਹੋ: IPL 2021 ਤੋਂ ਪਹਿਲਾਂ ਧੋਨੀ ਦੇ ਇਸ ਅਵਤਾਰ ਨੇ ਚੱਕਰਾਂ ’ਚ ਪਾਏ ਪ੍ਰਸ਼ੰਸਕ, ਤਸਵੀਰ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫਰਿਜ਼ਨੋ ਨਿਵਾਸੀ ਮਾਤਾ ਸੁਰਿੰਦਰ ਕੌਰ ਦੇ ਅਕਾਲ ਚਲਾਣੇ ‘ਤੇ ਨਾਗੀ ਪਰਿਵਾਰ ਨੂੰ ਭਾਰੀ ਸਦਮਾ
NEXT STORY