ਰੋਮ : ਵਿਸ਼ਵ ਭਰ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਹੈ। ਜੇਕਰ ਤੁਸੀਂ ਹੁਣ ਵੀ ਇਸ ਨੂੰ ਮਜ਼ਾਕ ਵਿਚ ਲੈ ਰਹੇ ਹੋ ਅਤੇ ਸਰਕਾਰ ਵਲੋਂ ਜਾਰੀ ਹਿਦਾਇਤਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹੋ ਤਾਂ ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਇਟਲੀ ਵਿਚ ਇਸ ਤਰ੍ਹਾਂ ਦੀ ਹੀ ਗਲਤੀ ਲੋਕਾਂ ਨੇ ਕੀਤੀ ਸੀ ਜਿਸ ਦੀ ਸਜ਼ਾ ਕਈ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ। ਇਟਲੀ ਵਿਚ ਹੁਣ ਤਕ 6,077 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਇਸ ਦਾ ਲੋਂਬਾਰਡੀ ਖੇਤਰ ਪ੍ਰਭਾਵਿਤ ਹੈ। ਇਟਲੀ ਵਿਚ ਕੁੱਲ ਮਿਲਾ ਕੇ 63,928 ਲੋਕ ਇਨਫੈਕਟਡ ਹਨ। ਜਗਬਾਣੀ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਇਟਲੀ ਦੇ ਹਾਲਾਤ ਜਾਨਣ ਲਈ ਉੱਥੇ ਸਿੱਧੀ ਗੱਲਬਾਤ ਕੀਤੀ ਹੈ, ਜਿਸ ਨੂੰ ਤੁਸੀਂ ਵੀਡੀਓ ਵਿਚ ਦੇਖ ਤੇ ਸੁਣ ਸਕਦੇ ਹੋ ਕਿ ਇਸ ਵਕਤ ਇਟਲੀ ਵਿਚ ਰਹਿ ਰਹੇ ਲੋਕਾਂ ਨੂੰ ਕਿਨ੍ਹਾਂ ਹਾਲਾਤ ਵਿਚੋਂ ਲੰਘਣਾ ਪੈ ਰਿਹਾ ਹੈ। ਦੇਖੋ ਵੀਡੀਓ-
ਚੀਨ 'ਚ ਮੁੜ ਕੋਰੋਨਾ ਦੀ ਸ਼ੁਰੂਆਤ, 24 ਘੰਟਿਆਂ 'ਚ 78 ਨਵੇਂ ਮਾਮਲੇ ਆਏ ਸਾਹਮਣੇ
NEXT STORY