ਰੋਮ (ਕੈਂਥ): ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੇ 30 ਦਿਨ ਲਗਾਤਾਰ ਰੋਜ਼ੇ ਰੱਖਣ 'ਤੇ ਇਬਾਦਤ ਕਰਨ ਦੀ ਖ਼ੁਸ਼ੀ ਵਿਚ ਜਿੱਥੇ ਦੁਨੀਆ ਵਿਚ ਵਿਚ ਈਦ-ਉਲ-ਫਿਤਰ ਦਾ ਪਵਿੱਤਰ ਦਿਹਾੜਾ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਮਨਾਇਆ ਗਿਆ, ਉਥੇ ਹੀ ਇਟਲੀ ਦੇ ਸ਼ਹਿਰ ਮੋਦਨਾ ਦੇ ਨਜ਼ਦੀਕ ਪੈਦੇ ਕਸਬਾ ਕਸਤਲਫੈਰਂਕੋ ਵਿਖੇ ਵੀ ਈਦ-ਉਲ-ਫਿਤਰ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ।
ਭਾਵੇਂਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਵੱਲੋਂ ਇਹ ਦਿਹਾੜਾ ਘਰਾਂ ਵਿਚ ਰਹਿ ਕੇ ਹੀ ਸਾਦੇ ਢੰਗ ਨਾਲ ਮਨਾਇਆ ਗਿਆ। ਉਥੇ ਹੀ ਇਸ ਪਵਿੱਤਰ ਦਿਹਾੜੇ 'ਤੇ ਮੁਸਲਿਮ ਲੋਕਾਂ ਵੱਲੋਂ ਕੋਰੋਨਾ ਮਹਾਮਾਰੀ ਤੋਂ ਜਲਦ ਛੁਟਕਾਰੇ ਲਈ ਰੱਬ ਅੱਗੇ ਦੁਆਵਾਂ (ਅਰਦਾਸਾਂ) ਕੀਤੀਆਂ ਗਈਆਂ ਅਤੇ ਇਸ ਪਵਿੱਤਰ ਦਿਹਾੜੇ ਦੇ ਮੌਕੇ 'ਤੇ ਹਿੰਦੂ, ਸਿੱਖ ਭਰਾਵਾਂ ਵਲੋਂ ਮੁਸਲਿਮ ਲੋਕਾਂ ਨੂੰ ਈਦ-ਉਲ-ਫਿਤਰ ਦੀਆਂ ਦਿਲੀ ਮੁਬਾਰਕਾਂ ਦਿੱਤੀਆਂ ਗਈਆਂ।
ਪੜ੍ਹੋ ਇਹ ਅਹਿਮ ਖਬਰ- ਗੁਰੂ ਮਾਨਿੳ ਗ੍ਰੰਥ ਸੇਵਾ ਸੁਸਾਇਟੀ ਇਟਲੀ ਨੇ ਸਿੱਖ ਨੌਜਵਾਨ ਦੀ ਮਦਦ ਲਈ ਵਧਾਇਆ ਹੱਥ
ਗੁਰਦੁਆਰਾ ਸ੍ਰੀ ਗੁਰੁ ਨਾਨਕ ਦਰਬਾਰ ਕਸਤਲਫੈਰਂਕੋ ਦੇ ਨਜ਼ਦੀਕ ਮੁਸਲਿਮ ਭਾਈਚਾਰੇ ਦੇ ਲੋਕਾ ਵੱਲੋਂ ਈਦ ਦੀ ਨਵਾਜ ਪੜ੍ਹੀ ਗਈ ਅਤੇ ਇਸ ਮੌਕੇ ਸੇਵਕ ਜਥਾਂ ਮੋਦਨਾ ਅਤੇ ਗੁਰਦੁਆਰਾ ਸ੍ਰੀ ਗੁਰੁ ਨਾਨਕ ਦਰਬਾਰ ਕਸਤਲਫੈਰਂਕੋ ਵਲੋ ਫਰੂਟ ਦਾ ਲੰਗਰ ਵਰਤਾਇਆ ਅਤੇ ਇਸ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਾਂ ਵੀ ਦਿੱਤੀਆਂ।
ਗੁਰੂ ਮਾਨਿੳ ਗ੍ਰੰਥ ਸੇਵਾ ਸੁਸਾਇਟੀ ਇਟਲੀ ਨੇ ਸਿੱਖ ਨੌਜਵਾਨ ਦੀ ਮਦਦ ਲਈ ਵਧਾਇਆ ਹੱਥ
NEXT STORY