ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਉਨ੍ਹਾਂ ਦੇ ਪਿਤਾ 2020 ਦੀਆਂ ਚੋਣਾਂ 'ਚ ਦੁਬਾਰਾ ਚੁਣੇ ਜਾਂਦੇ ਹਨ ਤਾਂ ਉਹ ਵ੍ਹਾਈਟ ਹਾਊਸ ਹਮੇਸ਼ਾ ਲਈ ਛੱਡੀ ਦੇਵੇਗੀ। ਸੀ. ਬੀ. ਐੱਸ. ਨੂੰ ਦਿੱਤੇ ਗਏ ਇਕ ਇੰਟਰਵਿਊ 'ਚ ਇਵਾਂਕਾ ਨੇ ਆਖਿਆ ਕਿ ਮੇਰੇ ਬੱਚੇ ਅਤੇ ਉਨ੍ਹਾਂ ਦੀ ਖੁਸ਼ੀ ਮੇਰੇ ਲਈ ਸਭ ਤੋਂ ਪਹਿਲਾਂ ਹੈ ਅਤੇ ਇਹ ਮੈਨੂੰ ਪ੍ਰਰੇਣਾ ਵੀ ਦਿੰਦੀ ਹੈ।
ਪ੍ਰਸ਼ਾਸਨ 'ਚ ਕੰਮ ਨੂੰ ਜਾਰੀ ਰੱਖਣ 'ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਇਵਾਂਕਾ ਨੇ ਆਖਿਆ ਕਿ ਮੇਰੇ ਫੈਸਲੇ ਹਮੇਸ਼ਾ ਹਲਾਤਾਂ ਦੇ ਅਨੁਰੂਪ ਹੋਣਗੇ। ਪਿਛਲੇ ਢਾਈ ਸਾਲਾਂ 'ਚ ਮੈਂ ਇਸ ਰਾਸ਼ਟਰ ਦੇ ਲਗਭਗ 'ਚ ਹਰ ਰਾਜ 'ਚ ਗਈ। ਇਹ ਨਵੇਂ ਮੌਕਿਆਂ ਦੇ ਲਈ ਮਾਰਗ ਖੋਲ੍ਹਣ ਦੀ ਦਿਸ਼ਾ 'ਚ ਇਕ ਕਦਮ ਹੈ। 38 ਸਾਲਾ ਇਵਾਂਕਾ ਨੇ ਆਖਿਆ ਕਿ ਉਂਝ ਤਾਂ ਇਥੇ ਰਹਿੰਦੇ ਹੋਏ ਮੈਂ ਬਹੁਤ ਕੁਝ ਕੀਤਾ ਹੈ ਪਰ ਅਜੇ ਵੀ ਬਹੁਤੇ ਕੰਮ ਪੂਰੇ ਨਹੀਂ ਹਨ ਅਤੇ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸਿਆਸਤ 'ਤੇ ਪੁੱਛੇ ਜਾਣ ਗਏ ਇਕ ਸਵਾਲ ਦੇ ਜਵਾਬ 'ਚ ਇਵਾਂਕਾ ਨੇ ਆਖਿਆ ਕਿ ਵ੍ਹਾਈਟ ਹਾਊਸ ਲਈ ਉਹ ਹਮੇਸ਼ਾ ਕਰੇਗੀ। ਪਰ ਰਾਜਨੀਤੀ 'ਚ ਉਨ੍ਹਾਂ ਦੀ ਦਿਲਚਸਪੀ ਘੱਟ ਹੈ।
ਜਲਦੀ-ਜਲਦੀ ਖਾਣ ਦੀ ਆਦਤ ਨਾਲ ਹੋ ਸਕਦੀਆਂ ਹਨ ਸ਼ੂਗਰ ਅਤੇ ਪਚਾਉਣ ਸਬੰਧੀ ਕਈ ਬੀਮਾਰੀਆਂ
NEXT STORY