ਵੈਲਿੰਗਟਨ (ਬਿਊਰੋ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਬੁੱਧਵਾਰ ਨੂੰ ਆਕਲੈਂਡ ਵਿੱਚ ਆਪਣੀ ਪਹਿਲੀ ਦੁਵੱਲੀ ਮੀਟਿੰਗ ਕੀਤੀ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਪੱਤਰਕਾਰਾਂ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਇਕ ਪੱਤਰਕਾਰ ਦੇ ਸੈਕਸਿਸਟ ਸਵਾਲ 'ਤੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਗੁੱਸੇ 'ਚ ਆ ਗਏ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਪੱਤਰਕਾਰ ਨੂੰ ਅਜਿਹਾ ਕਰਾਰਾ ਜਵਾਬ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਅਰਡਰਨ ਸੈਕਸਿਸਟ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦੀ ਹੈ ਕੀ ਕਦੇ ਇਹ ਸਵਾਲ ਕੀਤਾ ਗਿਆ ਹੈ ਕਿ ਦੋ ਪੁਰਸ਼ ਪ੍ਰਧਾਨ ਮੰਤਰੀ ਸਿਰਫ਼ ਇਸ ਲਈ ਮਿਲ ਰਹੇ ਹਨ ਕਿਉਂਕਿ ਉਹ ਇੱਕੋ ਉਮਰ ਦੇ ਹਨ। ਮਹਿਲਾ ਪ੍ਰਧਾਨ ਮੰਤਰੀਆਂ ਤੋਂ ਅਜਿਹਾ ਸਵਾਲ ਕਿਉਂ ਪੁੱਛਿਆ ਜਾ ਰਿਹਾ ਹੈ।
ਪੁੱਛਿਆ ਗਿਆ ਸੀ ਇਹ ਸਵਾਲ
ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਰਿਪੋਰਟਰ ਨੇ ਪੁੱਛਿਆ ਸੀ ਕਿ ਬਹੁਤ ਸਾਰੇ ਲੋਕ ਹੈਰਾਨ ਹੋਣਗੇ, ਕੀ ਤੁਸੀਂ ਦੋਵੇਂ ਇਸ ਲਈ ਮਿਲ ਰਹੇ ਹੋ ਕਿਉਂਕਿ ਤੁਹਾਡੀ ਉਮਰ ਇੱਕੋ ਜਿਹੀ ਹੈ ਅਤੇ ਬਹੁਤ ਸਾਰੀਆਂ ਸਾਂਝੀਆਂ ਗੱਲਾਂ ਹਨ। ਜਿਵੇਂ ਤੁਸੀਂ ਰਾਜਨੀਤੀ ਵਿੱਚ ਆਏ ਸੀ। ਕੀ ਇਹ ਮੀਟਿੰਗ ਫਿਨਲੈਂਡ ਅਤੇ ਨਿਊਜ਼ੀਲੈਂਡ ਦਰਮਿਆਨ ਸਬੰਧਾਂ ਦੀ ਰਣਨੀਤੀ ਬਾਰੇ ਚਰਚਾ ਕਰਨ ਲਈ ਰੱਖੀ ਗਈ ਸੀ? ਕੀਵੀ ਸੱਚਮੁੱਚ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਆਫਬੀਟ ਸੌਦੇ ਦੇਖਣ ਦੀ ਉਮੀਦ ਕਰਦੇ ਹਨ?
ਅਰਡਰਨ ਨੇ ਪੱਤਰਕਾਰ ਨੂੰ ਦਿੱਤਾ ਕਰਾਰਾ ਜਵਾਬ
42 ਸਾਲਾ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਇਸ ਸਵਾਲ ਤੋਂ ਹੈਰਾਨ ਰਹਿ ਗਈ। ਉਸਨੇ ਸਖ਼ਤ ਲਹਿਜੇ ਵਿੱਚ ਦਿੱਤਾ। ਉਸ ਨੇ ਕਿਹਾ ਕਿ "ਮੇਰਾ ਪਹਿਲਾ ਸਵਾਲ ਇਹ ਹੈ ਕੀ ਕਦੇ ਕਿਸੇ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਜਾਂ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਕੀ ਨੂੰ ਪੁੱਛਿਆ ਹੈ ਕੀ ਉਹ ਇੱਕੋ ਉਮਰ ਦੇ ਹੋਣ ਕਾਰਨ ਮਿਲੇ ਸਨ?" 'ਉਸ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਰਾਜਨੀਤੀ 'ਚ ਆਮ ਤੌਰ 'ਤੇ ਮਰਦਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਪਰ ਜੇਕਰ ਦੋ ਮਹਿਲਾ ਨੇਤਾਵਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਇਹ ਸਿਰਫ ਲਿੰਗ ਦੇ ਕਾਰਨ ਨਹੀਂ ਹੈ।'
ਫਿਨਲੈਂਡ ਦੇ ਪੀਐਮ ਨੇ ਕਹੀ ਇਹ ਗੱਲ
ਅਰਡਰਨ ਦੇ ਜਵਾਬ ਤੋਂ ਬਾਅਦ, ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ (37) ਨੇ ਕਿਹਾ ਕਿ ਅਸੀਂ ਇਸ ਲਈ ਮਿਲ ਰਹੇ ਹਾਂ ਕਿਉਂਕਿ ਅਸੀਂ ਪ੍ਰਧਾਨ ਮੰਤਰੀ ਹਾਂ'। ਸਾਡੇ ਦੋਵਾਂ ਵਿੱਚ ਬਹੁਤ ਕੁਝ ਸਾਂਝਾ ਹੈ ਅਤੇ ਅਸੀਂ ਇਕੱਠੇ ਬਹੁਤ ਸਾਰਾ ਕੰਮ ਕਰਨਾ ਚਾਹੁੰਦੇ ਹਾਂ। ਵੀਡੀਓ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ 30 ਲੱਖ ਵਿਊਜ਼ ਮਿਲ ਚੁੱਕੇ ਹਨ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਨੇ ਦੋਵਾਂ ਪ੍ਰਧਾਨ ਮੰਤਰੀਆਂ ਦੇ ਜਵਾਬ ਦੇਣ ਦੇ ਤਰੀਕੇ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਮਹਿਲਾ ਪ੍ਰਧਾਨ ਮੰਤਰੀਆਂ ਨੇ ਮੁਸਕਰਾਉਂਦੇ ਚਿਹਰਿਆਂ ਨਾਲ ਬਹੁਤ ਖੂਬਸੂਰਤ ਪ੍ਰਤੀਕਿਰਿਆ ਦਿੱਤੀ। ਇਕ ਯੂਜ਼ਰ ਨੇ ਲਿਖਿਆ ਕਿ ਸਿਆਸਤ ਚੰਗੇ, ਵਿਚਾਰਵਾਨ ਅਤੇ ਸੂਝਵਾਨ ਲੋਕਾਂ ਨਾਲ ਨਹੀਂ ਹੋ ਸਕਦੀ। ਇਕ ਹੋਰ ਯੂਜ਼ਰ ਨੇ ਰਿਪੋਰਟਰ ਦੇ ਸਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਰਿਪੋਰਟਰ ਨੇ ਅਜਿਹਾ ਸਵਾਲ ਪੁੱਛਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਮੁੰਦਰੀ ਜਹਾਜ਼ ਦੇ ਹੇਠਲੇ ਹਿੱਸੇ 'ਚ ਲੁਕ ਕੇ ਤੈਅ ਕੀਤਾ 3200 ਕਿਲੋਮੀਟਰ ਦਾ ਸਫਰ, ਹੋਇਆ ਬੁਰਾ ਹਾਲ
NEXT STORY