ਵੈਨਕੂਵਰ - ਨਿਊ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਅਤੇ ਬਰਨਬੀ ਤੋਂ ਐੱਮ. ਪੀ. ਜਗਮੀਤ ਸਿੰਘ ਨੇ ਨਵੇਂ ਸਾਲ ਦੀ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਨਾਲ ਹੀ ਲੋਕਾਂ ਤੋਂ ਨਵਾਂ ਸਾਲ 'ਤੇ ਇਕ ਸਵਾਲ ਵੀ ਪੁੱਛਿਆ ਹੈ। ਜਗਮੀਤ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿੱਖਿਆ ਕਿ, 'ਨਵੇਂ ਸਾਲ 'ਤੇ ਲੋਕਾਂ ਵਧਾਈ ਅਤੇ ਸਵਾਲ ਕੀਤਾ ਕਿ ਉਨ੍ਹਾਂ ਦਾ ਨਵੇਂ ਸਾਲ 'ਤੇ ਤੁਹਾਡੇ ਕੀ ਮਤੇ ਹਨ?'
ਦੱਸ ਦਈਏ ਕਿ ਜਗਮੀਤ ਸਿੰਘ ਹਮੇਸ਼ਾ ਤੋਂ ਹੀ ਕੈਨੇਡੀਅਨ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕਦੇ ਰਹੇ ਹਨ ਅਤੇ ਪਿਛਲੇ ਸਾਲ ਹੋਈਆਂ ਆਮ ਚੋਣਾਂ (2019) 'ਚ ਉਨ੍ਹਾਂ ਵੱਲੋਂ ਜਿਹੜੇ-ਜਿਹੜੇ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਇਸ ਵਾਰ ਕੈਨੇਡਾ 'ਚ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਬਣਨ 'ਤੇ ਲਿਬਰਲ ਸਰਕਾਰ ਨੂੰ ਹਰ ਇਕ ਪਾਰਟੀ ਨਾਲ ਮਿਲ ਕੇ ਕੰਮ ਕਰਨਾ ਪਵੇਗਾ।
ਰੂਸ 'ਚ ਲੋਕਾਂ ਲਈ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੜਕਾਂ 'ਤੇ ਪਵਾਈ ਗਈ 'ਜਾਅਲੀ ਬਰਫ'
NEXT STORY