ਸਰੀ, ਬ੍ਰਿਟਿਸ ਕੋਲੰਬੀਆ (ਰਾਜ ਗੋਗਨਾ)- ਨਾਮੀਂ ਸਮਾਜ ਸੇਵੀ ਅਤੇ ਉੱਘੇ ਉਦਯੋਗਪਤੀ ਸੁੱਖੀ ਬਾਠ ਮੋਟਰਜ਼ ਦੇ ਮਾਲਕ ਸੁੱਖੀ ਬਾਠ ਮੋਟਰਜ ਦੇ 45 ਸਾਲ ਪੂਰੇ ਹੋਣ 'ਤੇ ਇਸ ਕੰਪਨੀ ਵੱਲੋਂ ਇੱਕ ਲੱਕੀ ਡਰਾਅ ਕੱਢਿਆ ਗਿਆ। ਇਸ ਵਿਚ ਸਰੀ, ਕੈਨੇਡਾ ਦੇ ਜਗਮੋਹਨ ਬਰਾੜ ਨੇ 4500.00 ਕੈਨੇਡੀਅਨ ਡਾਲਰ ਜਿੱਤੇ ਹਨ। ਇਸ ਬਾਰੇ ਸਮਾਜ ਸੇਵੀ ਸੁੱਖੀ ਬਾਠ ਜੋ ਕਿ ਸਰੀ, ਕੈਨੇਡਾ ਦੇ ਉੱਘੇ ਉਦਯੋਗਪਤੀ ਹਨ, ਨੇ ਆਪਣੀ ਕੰਪਨੀ ਦੇ ਇਸ ਮੁਕਾਮ ਤੱਕ ਪਹੁੰਚਣ ਦਾ ਸਿਹਰਾ ਆਪਣੇ ਸਟਾਫ ਅਤੇ ਸਮਾਜ ਨੂੰ ਦਿੱਤਾ, ਜਿਨ੍ਹਾਂ ਨੇ ਹਮੇਸ਼ਾ ਹੀ ਸੁੱਖੀ ਬਾਠ ਮੋਟਰਜ਼ 'ਤੇ ਵਿਸ਼ਵਾਸ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਦਿਨ-ਦਿਹਾੜੇ ਗੁਜਰਾਤੀ ਭਾਰਤੀ ਦੇ ਜਿਊਲਰੀ ਸ਼ੋਅਰੂਮ 'ਚ ਲੁੱਟ, ਲੱਖਾਂ ਡਾਲਰਾਂ ਦੇ ਗਹਿਣੇ ਚੋਰੀ
ਉਨ੍ਹਾਂ ਦੱਸਿਆ ਹੈ ਕਿ ਆਪਣੇ ਬਿਜ਼ਨਸ ਦੇ ਨਾਲ-ਨਾਲ ਉਹ ਜ਼ਿਆਦਾ ਸਮਾਂ ਸਮਾਜਿਕ ਭਲਾਈ ਲਈ ਕੰਮ ਕਰਦੇ ਹਨ। ਹੁਣੇ-ਹੁਣੇ ਇਨ੍ਹਾਂ ਵੱਲੋਂ ਕੈਨੇਡਾ ਦੀ ਇੱਕ ਸੰਸਥਾ ਡੈਨ ਲੀਗੈਸੀ ਫਾਊਂਡੇਸ਼ਨ ਨੂੰ 20,000 ਡਾਲਰ ਦਾਨ ਵਜੋਂ ਦਿੱਤੇ ਗਏ। ਤਾਂ ਜੋ ਇਸ ਸੰਸਥਾ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚ ਲੋੜਵੰਦਾਂ ਲਈ ਭੋਜਨ ਦਾ ਉਚਿਤ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸੁੱਖੀ ਬਾਠ ਮੋਟਰਜ਼ ਦੇ ਜਨਰਲ ਮੈਨੇਜਰ ਜੀਵਨ ਬਾਠ ਦਾ ਵੀ ਕਹਿਣਾ ਹੈ ਕਿ ਅਸੀਂ ਆਪਣੇ ਬਿਜ਼ਨਸ ਵਿੱਚੋਂ ਜਿੰਨਾ ਵੀ ਹੋ ਸਕਦਾ ਉਹ ਆਪਣੇ ਸਮਾਜ ਦੇ ਲੋਕਾਂ ਦੀ ਭਲਾਈ ਲਈ ਕਾਰਜ ਕਰਦੇ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਸੁੱਖੀ ਬਾਠ ਮੋਟਰਜ਼ ਦੀ 45ਵੀਂ ਵਰ੍ਹੇਗੰਢ 'ਤੇ ਜਗਮੋਹਨ ਬਰਾੜ ਜੀ ਨੂੰ ਸੁੱਖੀ ਬਾਠ ਮੋਟਰਜ਼ ਵੱਲੋਂ ਬਹੁਤ-ਬਹੁਤ ਮੁਬਾਰਕਾਂ, ਜਿੰਨਾ ਨੇ ਇਹ ਲੱਕੀ ਡਰਾਅ ਜਿੱਤਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਰਮਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੋਏ ਵਿਸ਼ੇਸ਼ ਸਮਾਗਮ
NEXT STORY