ਜੁਬਲਜਾਨਾ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਲੋਨੇਵੀਆ ਦੇ ਰਾਸ਼ਟਰਪਤੀ ਬੇਰੂਤ ਪਾਹੋਰ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ ਅਤੇ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਾਹਮਣੇ ਮੌਜੂਦ ਪ੍ਰਮੁੱਖ ਚੁਣੌਤੀਆਂ 'ਤੇ ਚਰਚਾ ਕੀਤੀ। ਸਲੋਨੇਵੀਆ ਮੌਜੂਦਾ ਸਮੇਂ 'ਚ ਯੂਰਪੀਅਨ ਯੂਨੀਅਨ ਦੀ ਕੌਂਸਲ ਦਾ ਪ੍ਰਧਾਨ ਹੈ। ਜੈਸ਼ੰਕਰ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਯੂਰਪੀਅਨ ਯੂਨੀਅਨ ਨਾਲ ਭਾਰਤ ਦੇ ਸਹਿਯੋਗ ਨੂੰ ਉਤਸ਼ਾਹ ਦੇਣ ਲਈ ਸਲੋਵੇਨੀਆ, ਕ੍ਰੋਏਸ਼ੀਆ ਅਤੇ ਡੈਨਮਾਰਕ ਦੀ ਆਪਣੀ ਚਾਰ ਦਿਨੀ ਯਾਤਰਾ ਤਹਿਤ ਮੱਧ ਯੂਰਪੀਅਨ ਰਾਸ਼ਟਰ 'ਚ ਹੈ।
ਇਹ ਵੀ ਪੜ੍ਹੋ : ਪਾਕਿ ਨੇ ਅਫਗਾਨਿਸਤਾਨ ਨਾਲ ਲੱਗੀ ਮੁੱਖ ਸਰਹੱਦ ਕ੍ਰਾਸਿੰਗ ਚਮਨ ਬੰਦ ਕੀਤੀ
ਜੈਸ਼ੰਕਰ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਨ ਲਈ ਇਕ ਟਵੀਟ ਰਾਹੀਂ ਰਾਸ਼ਟਰਪਤੀ ਪਾਹੋਰ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਮੀਟਿੰਗ ਦੀ ਇਕ ਤਸਵੀਰ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ ਸਾਡੇ ਸੰਬੰਧਾਂ ਲਈ ਉਨ੍ਹਾਂ ਦੇ ਲੰਬੇ ਸਮੇਂ ਦੇ ਸਮਰਥਨ ਦੀ ਬਹੁਤ ਸਹਾਰਨਾ ਕਰਦਾ ਹਾਂ। ਅਸੀਂ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਾਹਮਣੇ ਮੌਜੂਦ ਪ੍ਰਮੁੱਖ ਚੁਣੌਤੀਆਂ 'ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : ਅੱਜ ਜੂੰਮੇ ਦੀ ਨਮਾਜ਼ ਤੋਂ ਬਾਅਦ ਸਰਕਾਰ ਬਣਾਏਗਾ ਤਾਲਿਬਾਨ
ਜੈਸ਼ੰਕਰ ਨੇ ਆਪਣੇ ਸਲੋਨੇਵੀਆਈ ਹਮਰੁਤਬਾ ਐਂਜੇ ਲੋਗਰ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਵਾਂ ਨੇਤਾਵਾਂ ਨੇ ਅਫਗਾਨਿਸਤਾਨ ਅਤੇ ਹਿੰਦ-ਪ੍ਰਸ਼ਾਂਤ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਜੈਸ਼ੰਕਰ ਨੇ ਟਵੀਟ ਕੀਤਾ ਸਲੋਵੇਨੀਆ ਦੇ ਵਿਦੇਸ਼ ਮੰਤਰੀ ਐਂਜੇ ਲੋਗਰ ਨਾਲ ਮੀਟਿੰਗ ਸ਼ਾਨਦਾਰ ਰਹੀ। ਅਸੀਂ ਸਾਡੇ ਰਾਜਨੀਤਿਕ ਅਤੇ ਆਰਥਿਕ ਸੰਬੰਧਾਂ ਨੂੰ ਡੂੰਘਾ ਕਰਨ 'ਤੇ ਸਹਿਮਤ ਹੋਏ। ਅਸੀਂ ਯੂਰਪੀਅਨ ਯੂਨੀਅਨ 'ਚ ਸਲੋਨੇਵੀਆ ਦੀ ਪ੍ਰਧਾਨਗੀ ਦਾ ਸਵਾਗਤ ਕਰਦੇ ਹਨ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਭਾਰਤ-ਯੂਰਪੀਅਨ ਯੂਨੀਅਨ ਦੇ ਸੰਬੰਧਾਂ ਨੂੰ ਮਜ਼ਬੂਤ ਕਰੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਦੇ ਸ਼ਹਿਰ 'ਚ 5 ਸਤੰਬਰ ਨੂੰ ਮਨਾਇਆ ਜਾਵੇਗਾ ਗੌਰੀ ਲੰਕੇਸ਼ ਦਿਵਸ
NEXT STORY