ਸੰਯੁਕਤ ਰਾਸ਼ਟਰ - ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਫ਼ਰਾਂਸ ਅਤੇ ਈਰਾਨ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕੀਤੀ ਅਤੇ ਅਫਗਾਨ ਸੰਕਟ ਅਤੇ ਹਿੰਦ-ਪ੍ਰਸ਼ਾਂਤ ਖੇਤਰ ਸਮੇਤ ਸਮਕਾਲੀ ਮੁੱਦਿਆਂ 'ਤੇ ਗੱਲਬਾਤ ਕੀਤੀ। ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ 76ਵੇਂ ਸੈਸ਼ਨ ਵਿੱਚ ਹਿੱਸਾ ਲੈਣ ਲਈ ਇੱਥੇ ਆਏ ਹਨ। ਉਨ੍ਹਾਂ ਨੇ ਭਾਰਤ ਦੇ ਰਣਨੀਤਕ ਭਾਈਵਾਲ ਫ਼ਰਾਂਸ ਦੇ ਨਾਲ ਇੱਕ ਬੈਠਕ ਕਰ ਦਿਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਫ਼ਰਾਂਸ ਦੇ ਵਿਦੇਸ਼ ਮੰਤਰੀ ਜੀਨ ਵਾਈ ਲੇ ਦਰਿਅਨ ਨਾਲ ਮੁਲਾਕਾਤ ਕੀਤੀ ਅਤੇ ਅਫਗਾਨਿਸਤਾਨ, ਹਿੰਦ-ਪ੍ਰਸ਼ਾਂਤ ਖੇਤਰ ਅਤੇ ਹੋਰ ਸਮਕਾਲੀ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ।
ਇਹ ਵੀ ਪੜ੍ਹੋ - ਫਰਿਜ਼ਨੋ ਵਿਖੇ ਕਰਵਾਏ ਗਏ ਮਿੱਸ ਐਂਡ ਮਿਸਿਜ਼ ਪੰਜਾਬਣ ਮੁਕਾਬਲੇ ਰਹੇ ਬੇਹੱਦ ਦਿਲਚਸਪ
ਜੈਸ਼ੰਕਰ ਨੇ ਇੱਕ ਟਵੀਟ ਵਿੱਚ ਕਿਹਾ, ‘‘ਦਿਨ ਦੀ ਸ਼ੁਰੂਆਤ ਆਪਣੇ ਰਣਨੀਤਕ ਭਾਈਵਾਲ ਫ਼ਰਾਂਸ ਦੇ ਨਾਲ ਕੀਤੀ। ਵਿਦੇਸ਼ ਮੰਤਰੀ ਜੇ ਵਾਈ ਲੇ ਦਰਿਅਨ ਨਾਲ ਅਫਗਾਨਿਸਤਾਨ, ਹਿੰਦ-ਪ੍ਰਸ਼ਾਂਤ ਅਤੇ ਹੋਰ ਸਮਕਾਲੀ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ। ਵਿਦੇਸ਼ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੇ ਈਰਾਨ ਦੇ ਵਿਦੇਸ਼ ਮੰਤਰੀ ਐੱਚ. ਅਮੀਰ ਅਬਦੁੱਲਾਹਿਆਨ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਹਿਯੋਗ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੁਵੱਲੇ ਸਹਿਯੋਗ ਮਜ਼ਬੂਤ ਕਰਨ 'ਤੇ ਦੋਨਾਂ ਦੇਸ਼ਾਂ ਦੀ ਗੱਲਬਾਤ ਹੋਈ। ਜੈਸ਼ੰਕਰ ਅਤੇ ਸੀਨੀਅਰ ਭਾਰਤੀ ਅਧਿਕਾਰੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਲਾਨਾ ਉੱਚ ਪੱਧਰੀ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਨਿਊਯਾਰਕ ਪੁੱਜੇ। ਉਹ ਇਸ ਹਫਤੇ ਕਈ ਦੇਸ਼ਾਂ ਦੇ ਆਪਣੇ ਹਮਰੁਤਬਿਆਂ ਨਾਲ ਮੁਲਾਕਾਤ ਕਰਨਗੇ ਅਤੇ ਜੀ-20 ਬੈਠਕ ਵਿੱਚ ਹਿੱਸਾ ਲੈਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਚੋਣਾਂ 'ਚ ਮਲਸੀਆਂ ਦੇ ਮਨਿੰਦਰ ਸਿੱਧੂ ਦੂਜੀ ਵਾਰ ਚੁਣੇ ਗਏ MP
NEXT STORY