ਆਕਲੈਂਡ (ਜੁਗਰਾਜ ਸਿੰਘ ਮਾਨ)—ਨਿਊਜ਼ੀਲੈਂਡ ਰਹਿੰਦੇ ਇਕ ਪ੍ਰਵਾਸੀ ਪੰਜਾਬੀ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਜਲੰਧਰ ਦੀ ਐਨ. ਆਰ. ਆਈ. ਅਦਾਲਤ ਨੇ ਇਕ-ਇਕ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕ ਸਿੰਘ ਅਤੇ ਉਸ ਦੇ ਭਰਾ ਜਗਤਾਰ ਸਿੰਘ ਦਾ ਪਿੰਡ ਚਾੜਕੇ ਪੁਲਸ ਸਟੇਸ਼ਨ ਕਰਤਾਰਪੁਰ ਡਾਕਖਾਨਾ ਭੋਗਪੁਰ 'ਚ ਪਲਾਟ ਸੀ ਤੇ ਉਸ ਦੇ ਵੱਖ-ਵੱਖ ਗੇਟ ਸਨ। ਜਗਤਾਰ ਸਿੰਘ ਨੇ ਆਪਣੇ ਪਲਾਟ 'ਤੇ ਕੋਠੀ ਬਣਾ ਲਈ ਸੀ ਤੇ ਅਮਰੀਕ ਸਿੰਘ ਜੋ ਕਿ ਨਿਊਜ਼ੀਲੈਂਡ ਗਿਆ ਸੀ, ਦੇ ਪਲਾਟ ਦਾ ਗੇਟ ਤੋੜ ਕੇ ਆਪਣੇ ਲੜਕੇ ਮਨਜੀਤ ਨਾਲ ਉਸ 'ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਅਮਰੀਕ ਸਿੰਘ ਨੇ ਸਾਲ 2013 'ਚ ਪਿੰਡ ਆ ਕੇ ਇਸ ਦੀ ਸ਼ਿਕਾਇਤ ਡੀ.ਐਸ.ਪੀ ਰੂਰਲ ਐਨ.ਆਰ.ਆਈ ਨੂੰ ਕੀਤੀ ਤੇ ਬਾਅਦ 'ਚ ਇਸ ਮਾਮਲੇ ਦੀ ਜਾਂਚ ਕਰਵਾਈ ਗਈ ਤੇ ਸਾਬਤ ਹੋਇਆ ਕਿ ਜਗਤਾਰ ਨੇ ਆਪਣੇ ਲੜਕੇ ਨਾਲ ਇਸ ਪਲਾਟ 'ਤੇ ਕਬਜ਼ਾ ਕੀਤਾ ਹੈ ਤੇ ਇਨ੍ਹਾਂ ਦੋਹਾਂ ਖਿਲਾਫ ਥਾਣਾ ਐਨ.ਆਰ.ਆਈ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਵਿਚ ਜਲੰਧਰ ਦੀ ਸੀ.ਜੇ.ਐਮ (ਐਨ.ਆਰ.ਆਈ.) ਮੈਡਮ ਅਮਿਤਾ ਸਿੰਘ ਦੀ ਅਦਾਲਤ ਨੇ ਪ੍ਰਵਾਸੀ ਪੰਜਾਬੀ ਦੇ ਪਲਾਟ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜਗਤਾਰ ਸਿੰਘ ਤੇ ਉਸ ਦੇ ਲੜਕੇ ਮਨਜੀਤ ਸਿੰਘ ਵਾਸੀ ਪਿੰਡ ਚਾੜਕੇ ਨੂੰ 1 ਸਾਲ ਦੀ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ।
ਪਾਲਤੂ ਕੁੱਤੇ ਦੀ ਇਕ ਗਲਤੀ ਨੇ ਲਈ ਕਰੋੜਪਤੀ ਡੇਅਰੀ ਕਿਸਾਨ ਦੀ ਜਾਨ, ਪਰਿਵਾਰ ਨੂੰ ਲੱਗਾ ਵੱਡਾ ਧੱਕਾ
NEXT STORY