ਟੋਕੀਓ (ਭਾਸ਼ਾ): ਜਾਨਲੇਵਾ ਕੋਰੋਨਾਵਾਇਰਸ ਦੇ ਕਾਰਨ ਜਾਪਾਨ ਵਿਚ ਆਯੋਜਿਤ ਹੋਣ ਵਾਲਾ 'ਚੈਰੀ ਬਲਾਸਮ' ਉਤਸਵ ਰੱਦ ਕਰ ਦਿੱਤਾ ਗਿਆ ਹੈ। ਟੋਕੀਓ ਅਤੇ ਓਸਾਕਾ ਵਿਚ ਰਵਾਇਤੀ ਬਸੰਤ ਉਤਸਵ ਅਪ੍ਰੈਲ ਵਿਚ ਆਯੋਜਿਤ ਹੋਣਾ ਸੀ ਪਰ ਕੋਰੋਨਾਵਇਰਸ ਕਾਰਨ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਉਤਸਵ ਵਿਚ ਸਫੇਦ ਅਤੇ ਗੁਲਾਬੀ ਫੁੱਲਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨ।
ਓਸਾਕਾ ਵਿਚ ਜਾਪਾਨ ਮਿੰਟ ਨੇ ਕਿਹਾ,''ਅਸੀਂ ਉਹਨਾਂ ਲੋਕਾਂ ਲਈ ਅਫਸੋਸ ਪ੍ਰਗਟ ਕਰਦੇ ਹਾ ਜੋ ਇਸ ਉਤਸਵ ਨੂੰ ਦੇਖਣਾ ਚਾਹੁੰਦੇ ਸੀ।'' ਟੋਕੀਓ ਦੇ ਨਾਕਾਮੇਗਰੋ ਚੈਰੀ ਬਲਾਸਮ ਫੈਸਟੀਵਲ ਦੇ ਆਯੋਜਕਾਂ ਨੇ ਕਿਹਾ ਕਿ ਲੋਕ ਹੁਣ ਵੀ ਇਹਨਾਂ ਰੁੱਖਾਂ ਦਾ ਆਨੰਦ ਲੈ ਸਕਦੇ ਹਨ ਜੋ ਫੁੱਲਾਂ ਨਾਲ ਭਰੇ ਰਹਿੰਦੇ ਹਨ ਅਤੇ ਇਹ ਜਨਤਕ ਸੜਕਾਂ 'ਤੇ ਉੱਗਦੇ ਹਨ। ਕੋਰੋਨਾਵਾਇਰਸ ਕਾਰਨ ਇੱਥੇ ਸਕੂਲ ਬੰਦ ਹਨ ਅਤੇ ਸਰਕਾਰ ਨੇ ਲੋਕਾਂ ਨੂੰ ਘਰੋਂ ਹੀ ਕੰਮ ਕਰਨ ਦੀ ਅਪੀਲ ਕੀਤੀ ਹੈ।
ਕੋਰੋਨਾਵਾਇਰਸ ਤੋਂ ਡਰਦੇ ਚੀਨੀ ਸੈਲਾਨੀ ਬਾਲੀ ਤੋਂ ਨਹੀਂ ਪਰਤ ਰਹੇ ਸਵਦੇਸ਼
NEXT STORY