ਮਾਸਕੋ (ਭਾਸ਼ਾ): ਜਾਪਾਨ ਨੇ ਆਗਾਮੀ ਜੀ-7 ਸਿਖਰ ਸੰਮੇਲਨ ਵਿਚ ਦੱਖਣੀ ਕੋਰੀਆ ਨੂੰ ਸੱਦਾ ਦਿੱਤੇ ਜਾਣ 'ਤੇ ਅਮਰੀਕਾ ਅੱਗੇ ਆਪਣੀ ਨਾਰਾਜ਼ਗੀ ਜਾਹਰ ਕੀਤੀ ਹੈ। ਜਾਪਾਨ ਦੀ ਕਵੋਡੋ ਨਿਊਜ਼ ਏਜੰਸੀ ਨੇ ਡਿਪਲੋਮੈਟਿਕ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਦੱਸਿਆ ਕਿ ਚੀਨ ਅਤੇ ਉੱਤਰੀ ਕੋਰੀਆ ਨਾਲ ਜੁੜੇ ਮੁੱਦਿਆਂ 'ਤੇ ਦੱਖਣੀ ਕੋਰੀਆ ਦੇ ਜ਼ਿੱਦੀ ਰਵੱਈਏ ਸਬੰਧੀ ਇਹ ਇਤਰਾਜ਼ ਜ਼ਾਹਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਨਵੀਂ ਚਾਲ, ਗਿਲਗਿਤ-ਬਾਲਟੀਸਤਾਨ 'ਚ 18 ਅਗਸਤ ਨੂੰ ਚੋਣਾਂ ਦਾ ਐਲਾਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੀ 30 ਮਈ ਨੂੰ ਜੀ-7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਰੂਸ, ਆਸਟ੍ਰੇਲੀਆ ਅਤੇ ਭਾਰਤ ਦੇ ਬਾਅਦ ਦੱਖਣੀ ਕੋਰੀਆ ਨੂੰ ਸੱਦਾ ਦਿੱਤੇ ਜਾਣ ਦਾ ਪ੍ਰਸਤਾਵ ਦਿੱਤਾ ਸੀ। ਜੀ-7 ਸਿਖਰ ਸੰਮੇਲਨ ਇਸ ਮਹੀਨੇ ਜੂਨ ਵਿਚ ਹੋਣ ਵਾਲਾ ਸੀ ਪਰ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਹੁਣ ਇਸ ਨੂੰ ਸਤਬੰਰ ਤੱਕ ਟਾਲ ਦਿੱਤਾ ਗਿਆ ਹੈ।
ਪਾਕਿ ਦੇ ਬੱਚਿਆਂ ਅਤੇ ਧਾਰਮਿਕ ਘੱਟ ਗਿਣਤੀਆਂ ’ਤੇ ਮਨੁੱਖੀ ਸਮਗਲਿੰਗ ਦਾ ਖਤਰਾ ਜ਼ਿਆਦਾ
NEXT STORY