ਵਾਸ਼ਿੰਗਟਨ- ਮਨੁੱਖੀ ਸਮਗਲਿੰਗ ’ਤੇ ਅਮਰੀਕੀ ਵਿਦੇਸ਼ ਮੰਤਰਾਲਾ ਦੀ ਨਵੀਂ ਰਿਪੋਰਟ ਮੁਤਾਬਕ ਪਾਕਿ ’ਚ ਬੱਚਿਆਂ ਅਤੇ ਧਾਰਮਿਕ ਘੱਟ ਗਿਣਤੀਆਂ ’ਤੇ ਮਨੁੱਖੀ ਸਮਗਲਿੰਗ ਦਾ ਖਤਰਾ ਜ਼ਿਆਦਾ ਹੈ। ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਮਨੁੱਖੀ ਸਮਗਲਿੰਗ ਰੋਕਣ ਲਈ ਠੋਸ ਕਦਮ ਨਹੀਂ ਚੁੱਕੇ ਹਨ ਇਸ ਲਈ ਉਸਨੂੰ ਸ਼੍ਰੇਣੀ-2 ਦੀ ਨਿਗਰਾਨੀ ਸੂਚੀ ’ਚ ਪਾਇਆ ਗਿਆ ਹੈ। ਉਥੇ ਰਿਪੋਰਟ ’ਚ ਮਨੁੱਖੀ ਸਮਗਲਿੰਗ ਦੇ ਖਿਲਾਫ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਸ਼ਲਾਘਾ ਕੀਤੀ ਗਈ। ਹਾਲਾਂਕਿ ਘੱਟੋ-ਘੱਟ ਮਾਪਦੰਡਾਂ ’ਤੇ ਨਹੀਂ ਪਹੁੰਚਣ ਕਾਰਣ ਭਾਰਤ ਨੂੰ ਸ਼੍ਰੇਣੀ-2 ’ਚ ਹੀ ਰੱਖਿਆ ਗਿਆ ਹੈ।
ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ 2020 ਲਈ ਮਨੁੱਖੀ ਸਮਗਲਿੰਗ ਰਿਪੋਰਟ ਜਨਤਕ ਕੀਤੀ। ਰਿਪੋਰਟ ਮੁਤਾਬਕ ਪਾਕਿਸਤਾਨ ’ਚ ਅਫਗਾਨਿਸਤਾਨ, ਬੰਗਲਾਦੇਸ਼, ਬਰਮਾ ਅਤੇ ਸ਼੍ਰੀਲੰਕਾ ਤੋਂ ਵੱਡੀ ਗਿਣਤੀ ’ਚ ਔਰਤਾਂ, ਬੱਚਿਆਂ ਅਤੇ ਮਰਦਾਂ ਦੀ ਸਮਗਲਿੰਗ ਕਰ ਕੇ ਲਿਆਂਦਾ ਜਾਂਦਾ ਹੈ।
ਇਨ੍ਹਾਂ ਲੋਕਾਂ ਨੂੰ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਈਸਾਈ, ਹਜਾਰਾ ਜਾਤੀ ਦੇ ਘੱਟ ਗਿਣਤੀਆਂ ਨੂੰ ਵੀ ਸਮਗਲਿੰਗ ਕਰ ਕੇ ਲਿਆਂਦਾ ਜਾਂਦਾ ਹੈ। ਇਸ ਰਿਪੋਰਟ ’ਚ ਦੇਸ਼ਾਂ ਨੂੰ 4 ਵਰਗ-ਸ਼੍ਰੇਣੀ-1, ਸ਼੍ਰੇਣੀ-2, ਸ਼੍ਰੇਣੀ-2 ਨਿਗਰਾਨੀ ਸੂਚੀ ਅਤੇ ਸ਼੍ਰੇਣੀ-3 ’ਚ ਵੰਡਿਆ ਜਾਂਦਾ ਹੈ।
ਅੱਤਵਾਦੀ ਸੰਗਠਨ ਬੱਚਿਆਂ ਨੂੰ ਅਗਵਾ ਕਰ ਕੇ ਬਣਾ ਰਹੇ ਹਨ ਜਾਸੂਸ
ਰਿਪੋਰਟ ਮੁਤਾਬਕ, ਪਾਕਿਸਤਾਨ ’ਚ ਅੱਤਵਾਦੀ ਸੰਗਠਨ 12 ਸਾਲ ਤੱਕ ਦੇ ਬੱਚਿਆਂ ਨੂੰ ਅਗਵਾ ਕਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਬਾਅਦ ’ਚ ਜਾਸੂਸੀ ਦੇ ਕੰਮ ’ਤੇ ਲਗਾਇਆ ਜਾਂਦਾ ਹੈ। ਇਨ੍ਹਾਂ ਬੱਚਿਆਂ ਨੂੰ ਦਹਿਸ਼ਤ ਫੈਲਾਉਣ ਲਈ ਆਤਮਘਾਤੀ ਹਮਲਿਆਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਤੋਂ ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਹਮਲੇ ਕਰਵਾਏ ਜਾਂਦੇ ਹਨ। ਅਫਗਾਨੀ ਸਕੂਲ ’ਚ ਦਾਖਲੇ ਦੇ ਨਾਂ ’ਤੇ ਸਮਗਲਿੰਗ ਕਰ ਕੇ ਲਿਆਂਦੇ ਗਏ ਬੱਚਿਆਂ ਨੂੰ ਅਫਗਾਨਿਸਤਾਨ ’ਚ ਬੱਚਾ ਬਾਜੀ ਲਈ ਵੀ ਵੇਚਿਆ ਜਾਂਦਾ ਹੈ।
ਭਾਰਤ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ
ਰਿਪੋਰਟ ’ਚ ਮਨੁੱਖੀ ਸਮਗਲਿੰਗ ਰੋਕਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ। ਇਸ ਵਿਚ ਖਾਸਤੌਰ ’ਤੇ ਬਿਹਾਰ ਵਿਚ ਸਰਕਾਰੀ ਮਦਦ ਪ੍ਰਾਪਤ ਪਨਾਹਗਾਹਾਂ ’ਚ ਬੱਚੀਆਂ ਨਾਲ ਦੁਰਵਿਵਹਾਰ ਮਾਮਲੇ ’ਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮਾਮਲੇ ’ਚ ਸੂਬਾ ਸਰਕਾਰ ਦੇ 3 ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮਾਮਲੇ ’ਚ ਸੂਬਾ ਸਰਕਾਰ ਦੇ 3 ਅਧਿਕਾਰੀਆਂ ਸਮੇਤ 19 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਇਕ ਸਾਬਕਾ ਵਿਧਾਇਕ ਸਮੇਤ 12 ਲੋਕਾਂ ਨੂੰ ਉਮਰਕੈਦ ਦੀ ਸਜ਼ਾ ਹੋਈ।
ਸਿੰਗਾਪੁਰ 'ਚ ਅੱਜ ਕੋਵਿਡ-19 ਦੇ 213 ਨਵੇਂ ਮਾਮਲੇ ਦਰਜ
NEXT STORY