ਟੋਕੀਓ (ਭਾਸ਼ਾ) : ਓਲੰਪਿਕ ਦੀ ਸ਼ੁਰੂਆਤ ਹੋਣ ਵਿਚ ਇਕ ਮਹੀਨੇ ਤੋਂ ਕੁੱਝ ਜ਼ਿਆਦਾ ਦਾ ਸਮਾਂ ਹੀ ਬਚਿਆ ਹੈ, ਜਿਸ ਦੇ ਮੱਦੇਨਜ਼ਰ ਕੋਰੋਨਾ ਵਾਇਰਸ ਦੇ ਰੋਜ਼ਾਨਾ ਦੇ ਮਾਮਲਿਆਂ ਵਿਚ ਕਮੀ ਦੇ ਚੱਲਦੇ ਜਾਪਾਨ ਨੇ ਵੀਰਵਾਰ ਨੂੰ ਟੋਕੀਓ ਅਤੇ 6 ਹੋਰ ਖੇਤਰਾਂ ਵਿਚ ਅਗਲੇ ਹਫ਼ਤੇ ਤੋਂ ਕੋਵਿਡ-19 ਮਹਾਮਾਰੀ ਕਾਰਨ ਲੱਗੀ ਐਮਰਜੈਂਸੀ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਜਾਪਾਨ ਵਿਚ ਮਾਰਚ ਦੇ ਬਾਅਦ ਤੋਂ ਇਕ ਸਮੇਂ ਰੋਜ਼ਾਨਾ 7000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ ਅਤੇ ਟੋਕੀਓ, ਓਸਾਕਾ ਅਤੇ ਹੋਰ ਮਹਾਨਗਰਾਂ ਵਿਚ ਗੰਭੀਰ ਰੂਪ ਨਾਲ ਪੀੜਤ ਮਰੀਜ਼ਾਂ ਨਾਲ ਹਸਪਤਾਲ ਭਰ ਗਏ ਸਨ। ਉਸ ਦੇ ਬਾਅਦ ਹਾਲਾਂਕਿ ਮਰੀਜ਼ਾਂ ਦੀ ਸੰਖਿਆ ਵਿਚ ਕਮੀ ਆਈ ਹੈ, ਜਿਸ ਨਾਲ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਦੇ ਐਮਰਜੈਂਸੀ ਦੀ ਸਥਿਤੀ ਵਿਚ ਢਿੱਲ ਦੇਣ ਦਾ ਰਸਤਾ ਸਾਫ਼ ਹੋ ਗਿਆ ਹੈ, ਜੋ ਐਤਵਾਰ ਤੱਕ ਲਾਗੂ ਹੈ।
ਨਵੇਂ ਕਦਮ ਖੇਡਾਂ ਦੇ ਉਦਘਾਟਨ ਸਮਾਰੋਹ ਤੋਂ 12 ਦਿਨ ਪਹਿਲਾਂ 11 ਜੁਲਾਈ ਤੱਕ ਲਾਗੂ ਹੋਣਗੇ। ਸੁਗਾ ਨੇ ਕਿਹਾ ਕਿ ਢਿੱਲ ਦੇਣ ਦੌਰਾਨ ਜੋ ਕਦਮ ਚੁੱਕੇ ਗਏ ਹਨ, ਉਨ੍ਹਾਂ ਵਿਚ ਧਿਆਨ ਰੱਖਿਆ ਜਾਏਗਾ ਕਿ ਬਾਰ ਅਤੇ ਰੈਸਟੋਰੈਂਟ ਜਲਦੀ ਬੰਦ ਹੋਣ। ਇਕ ਵਾਰ ਫਿਰ ਮਾਮਲੇ ਵਧਣ ਅਤੇ ਹਸਪਤਾਲਾਂ ’ਤੇ ਬੋਝ ਵਧਣ ਨਾਲ ਜੁੜੀ ਡਾਕਟਰੀ ਮਾਹਰਾਂ ਦੀਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਸੁਗਾ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ, ‘ਅਸੀਂ ਤੇਜ਼ੀ ਨਾਲ ਕਾਰਵਾਈ ਕਰਾਂਗੇ, ਜਿਸ ਵਿਚ ਸਖ਼ਤ ਕਦਮ ਚੁੱਕਣਾ ਵੀ ਸ਼ਾਮਲ ਹੈ।’
ਚੋਣਾਂ ਤੋਂ ਪਹਿਲਾਂ ਓਲੰਪਿਕ ਦਾ ਆਯੋਜਨ ਸੁਗਾ ਲਈ ਰਾਜਨਤਕ ਜੁਆ ਵੀ ਹੈ। ਮਾਹਰਾਂ ਦੀ ਵੀਰਵਾਰ ਨੂੰ ਹੋਈ ਬੈਠਕ ਵਿਚ ਟੋਕੀਓ, ਆਈਚੀ, ਹੋਕਾਈਡੋ, ਓਸਾਕਾ, ਕਿਊਟੋ, ਹਿਓਗੋ ਅਤੇ ਫੁਕੁਓਕਾ ਵਿਚ ਐਮਰਜੈਂਸੀ ਵਿਚ ਢਿੱਲ ਦੇਣ ਦੀ ਯੋਜਨਾ ਨੂੰ ਮਨਜੂਰੀ ਦਿੱਤੀ ਗਈ। ਸਰਕਾਰ ਦੇ ਕੋਰੋਨਾ ਪੈਨਲ ਦੇ ਪ੍ਰਮੁਖ ਡਾਕਟਰ ਸ਼ਿਗੇਰੂ ਓਮੀ ਨੇ ਕਿਹਾ, ‘ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਹੋਵੇਗੀ ਅਤੇ ਠੋਸ ਵਿੱਤੀ ਮਦਦ ਵੀ ਮੁਹੱਈਆ ਕਰਾਉਣੀ ਹੋਵੇਗੀ।’
ਔਰਤ ਦਾ ਖੌਫਨਾਕ ਕਾਰਾ, ਉਬਲਦੇ ਪਾਣੀ 'ਚ 3 ਕਿਲੋ ਖੰਡ ਮਿਲਾ ਪਤੀ ਨੂੰ ਸਾੜਿਆ
NEXT STORY