ਟੋਕੀਓ (ਭਾਸ਼ਾ) : ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ਤੋਂ ਲਗਭਗ 3 ਮਹੀਨੇ ਪਹਿਲਾਂ ਜਾਪਾਨ ਨੇ ਰਾਜਧਾਨੀ ਟੋਕੀਓ ਸਮੇਤ ਪੱਛਮੀ ਖੇਤਰ ਦੇ 3 ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਸ਼ੁੱਕਰਵਾਰ ਨੂੰ ਤੀਜੇ ਪੱਧਰ ’ਤੇ ਐਮਰਜੈਂਸੀ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਟੋਕੀਓ, ਓਸਾਕਾ, ਕਿਯੋਟੋ ਅਤੇ ਹਯੋਗੋ ਵਿਚ 25 ਅਪ੍ਰੈਲ ਤੋਂ 11 ਮਈ ਤੱਕ ਲਈ ਇਸ ਐਮਰਜੈਂਸੀ ਦਾ ਐਲਾਨ ਕੀਤਾ ਹੈ।
ਸੁਗਾ ਨੇ ਕਿਹਾ ਕਿ ਇਹ ਕਦਮ ਇਸ ਲਈ ਵੀ ਚੁੱਕਿਆ ਗਿਆ ਤਾਂ ਕਿ ਜਾਪਾਨ ਵਿਚ ਅਪ੍ਰੈਲ ਦੇ ਆਖ਼ਰੀ ਹਫ਼ਤੇ ਤੋਂ ਮਈ ਦੇ ਪਹਿਲੇ ਹਫ਼ਤੇ ਤੱਕ ‘ਗੋਲਡਨ ਵੀਕ’ ਦੀਆਂ ਛੁੱਟੀਆਂ ਦੌਰਾਨ ਲੋਕਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਦੀ ਯਾਤਰਾ ਕਰਨ ਤੋਂ ਰੋਕ ਕੇ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕੀਤਾ ਜਾ ਸਕੇ।
ਮਾਹਰਾਂ ਅਤੇ ਸਾਥਾਨਕ ਨੇਤਾਵਾਂ ਨੇ ਹਾਲਾਂਕਿ ਮੌਜੂਦਾ ਅਰਧ-ਐਮਰਜੈਂਸੀ ਉਪਾਵਾਂ ਨੂੰ ਨਾਕਾਫੀ ਦੱਸਦੇ ਹੋਏ ਤੁਰੰਤ ਸ਼ਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਜਾਪਾਨ ਵਿਚ ਹੁਣ ਤੱਕ ਕੋਵਿਡ-19 ਦੇ ਲਗਭਗ 5 ਲੱਖ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਕਰੀਬ 10,000 ਲੋਕਾਂ ਦੀ ਮੌਤ ਹੋਈ ਹੈ। ਜਾਪਾਨ ਨੇ ਹਾਲਾਂਕਿ ਪੂਰਨ ਰੂਪ ਨਾਲ ਤਾਲਾਬੰਦੀ ਨਹੀਂ ਲਗਾਇਆ ਗਿਆ ਹੈ।
ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਦੇ ਬਾਅਦ 65 ਫ਼ੀਸਦੀ ਤੱਕ ਘੱਟ ਹੋ ਜਾਂਦੈ ਖ਼ਤਰਾ
NEXT STORY