ਟੋਕੀਓ (ਭਾਸ਼ਾ)- ਜਾਪਾਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕੋਵਿਡ-19 ਵਿਰੋਧੀ ਵੈਕਸੀਨ 'ਨੋਵੈਕਸ' ਨੂੰ ਰਸਮੀ ਤੌਰ 'ਤੇ ਮਨਜ਼ੂਰੀ ਦੇ ਦਿੱਤੀ। ਦੇਸ਼ 'ਚ ਕੋਰੋਨਾ ਵਾਇਰਸ ਦੇ ਰੂਪ 'ਓਮੀਕਰੋਨ' ਦੇ ਇਕ ਵਾਰ ਫਿਰ ਫੈਲਣ ਦੇ ਖਤਰੇ ਦੇ ਵਿਚਕਾਰ ਇਹ ਮਨਜ਼ੂਰੀ ਦਿੱਤੀ ਗਈ ਹੈ। ਮੰਤਰਾਲੇ ਦੀ ਮਾਹਿਰ ਕਮੇਟੀ ਨੇ ਇਕ ਦਿਨ ਪਹਿਲਾਂ 'ਨੋਵੇਕਸ' ਵੈਕਸੀਨ ਦੀ ਵਰਤੋਂ ਦੀ ਵਕਾਲਤ ਕੀਤੀ ਸੀ। ਸਿਹਤ ਮੰਤਰੀ ਸ਼ਿਗੇਯੁਕੀ ਗੋਟੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੋਵੈਕਸ ਦੇ ਕਈ ਉਤਪਾਦ ਮੌਜੂਦ ਹਨ। ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਜੋ ਕੋਵਿਡ-19 ਵਿਰੋਧੀ ਟੀਕੇ ਜਿਵੇਂ 'ਫਾਈਜ਼ਰ' ਅਤੇ 'ਮੋਡਰਨਾ' ਦਾ ਟੀਕਾ ਲਗਵਾਉਣ ਤੋਂ ਝਿਜਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਚੀਨ : ਸ਼ੰਘਾਈ 'ਚ ਕੋਵਿਡ-19 ਨਾਲ ਸੱਤ ਹੋਰ ਮਰੀਜ਼ਾਂ ਦੀ ਮੌਤ
ਨੋਵੇਕਸ ਵੈਕਸੀਨ ਮਈ ਵਿੱਚ ਜਾਪਾਨ ਵਿੱਚ ਉਪਲਬਧ ਹੋਵੇਗੀ। ਜਾਪਾਨ ਵਿੱਚ ਨੋਵੈਕਸ ਦੀ ਵਿਤਰਕ 'ਟੇਕੇਡਾ ਫਾਰਮਾਸਿਊਟੀਕਲ ਕੰਪਨੀ' ਸਥਾਨਕ ਤੌਰ 'ਤੇ ਸਾਲਾਨਾ 25 ਕਰੋੜ ਡੋਜ਼ ਵੈਕਸੀਨ ਦਾ ਨਿਰਮਾਣ ਕਰੇਗੀ। ਜਾਪਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਸੋਮਵਾਰ ਨੂੰ ਦੇਸ਼ ਵਿੱਚ ਕੋਵਿਡ-19 ਦੇ 24,164 ਨਵੇਂ ਮਾਮਲੇ ਸਾਹਮਣੇ ਆਏ। ਮਾਰਚ ਵਿੱਚ ਦੇਸ਼ ਵਿੱਚ ਕੋਵਿਡ-19 ਨਾਲ ਸਬੰਧਤ ਕਈ ਪਾਬੰਦੀਆਂ ਹਟਾ ਲਈਆਂ ਗਈਆਂ ਸਨ ਜਦੋਂ ਲਾਗ ਦੇ ਮਾਮਲੇ ਘੱਟ ਸਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਵੱਖ-ਵੱਖ ਗਤੀਵਿਧੀਆਂ ਕਾਰਨ ਦੇਸ਼ ਵਿੱਚ ਮਾਮਲਿਆਂ ਵਿੱਚ ਹੌਲੀ-ਹੌਲੀ ਵਾਧਾ ਹੋਣ ਦੇ ਸੰਕੇਤ ਮਿਲ ਰਹੇ ਹਨ।
ਚੀਨ : ਸ਼ੰਘਾਈ 'ਚ ਕੋਵਿਡ-19 ਨਾਲ ਸੱਤ ਹੋਰ ਮਰੀਜ਼ਾਂ ਦੀ ਮੌਤ
NEXT STORY