ਟੋਕੀਓ-ਜਾਪਾਨ ਨੇ ਐਤਵਾਰ ਨੂੰ ਕੋਵਿਡ-19 ਦੇ ਆਪਣੇ ਪਹਿਲੇ ਟੀਕੇ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਜਲਦ ਹੀ ਉਹ ਦੇਸ਼ ਭਰ 'ਚ ਟੀਕਾਕਰਨ ਮੁਹਿੰਮ ਸ਼ੁਰੂ ਕਰੇਗਾ। ਜਾਪਾਨ ਦੇ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਉਸ ਨੇ ਫਾਈਜ਼ਰ ਇੰਕ ਵੱਲੋਂ ਵਿਕਸਿਤ ਅਤੇ ਸਪਲਾਈ ਕੀਤੇ ਜਾਣ ਵਾਲੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਪੈਨਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਜਾਪਾਨ 'ਚ ਹੋਏ ਕਲੀਨਿਕਲ ਟ੍ਰਾਇਲ 'ਚ ਪੁਸ਼ਟੀ ਹੋਈ ਹੈ ਕਿ ਟੀਕੇ ਦਾ ਪ੍ਰਭਾਵ ਜਾਪਾਨ 'ਚ ਵੀ ਉਨ੍ਹਾਂ ਹੀ ਵਧੀਆ ਹੈ ਜਿੰਨਾਂ ਵਿਦੇਸ਼ਾਂ 'ਚ ਹੈ।
ਇਹ ਵੀ ਪੜ੍ਹੋ -ਜਾਪਾਨ ਵਿਚ ਮੁੜ 5.2 ਤੀਬਰਤਾ ਦੇ ਭੂਚਾਲ ਦੇ ਝਟਕੇ, 120 ਤੋਂ ਵੱਧ ਜ਼ਖਮੀ
ਇਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ। ਕਈ ਦੇਸ਼ਾਂ ਨੇ ਪਿਛਲੇ ਸਾਲ ਦਸੰਬਰ 'ਚ ਹੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਸੀ। ਹੋਰ ਕਈ ਦੇਸ਼ਾਂ ਨੇ ਜਨਵਰੀ 'ਚ ਮੁਹਿੰਮ ਕਰ ਦਿੱਤੀ ਸੀ। ਮੌਜੂਦਾ ਯੋਜਨਾ ਤਹਿਤ ਜਾਪਾਨ 'ਚ ਟੀਕਾਕਰਣ ਬੁੱਧਵਾਰ ਤੋਂ ਸ਼ੁਰੂ ਹੋਵੇਗਾ ਅਤੇ ਕਰੀਬ 20,000 ਮੈਡੀਕਲ ਮੁਲਾਜ਼ਮਾ ਨੂੰ ਟੀਕਾ ਲੱਗੇਗਾ। ਉਸ ਤੋਂ ਬਾਅਦ ਕਰੀਬ 37 ਲੱਖ ਸਿਹਤ ਮੁਲਾਜ਼ਮਾਂ ਦੀ ਵਾਰੀ ਆਵੇਗੀ ਅਤੇ ਫਿਰ ਦੇਸ਼ ਦੇ ਬਜ਼ੁਰਗਾਂ ਨੂੰ ਅਪ੍ਰੈਲ ਤੋਂ ਟੀਕਾ ਲਗਣਾ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਜਾਰੀ
ਉਮੀਦ ਹੈ ਕਿ ਜੂਨ ਤੱਕ ਦੇਸ਼ 'ਚ ਟੀਕਾ ਲਵਾਉਣ ਦੇ ਪਾਤਰ ਸਾਰੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲੱਗ ਜਾਵੇਗਾ। ਟੀਕਾਕਰਣ ਨੂੰ ਇਸ ਸਾਲ ਗਰਮੀਆਂ 'ਚ ਰਾਜਧਾਨੀ ਟੋਕੀਓ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜਾਪਾਨ ਨੂੰ ਫਾਈਜ਼ਰ ਤੋਂ 14.4 ਕਰੋੜ ਡੋਜ਼, ਐਸਟ੍ਰਾਜੇਨੇਕਾ ਤੋਂ 12 ਕਰੋੜ ਡੋਜ਼ ਅਤੇ ਮਾਡਰਨਾ ਤੋਂ ਕਰੀਬ ਪੰਜ ਕਰੋੜ ਡੋਜ਼ ਇਸ ਸਾਲ ਦੇ ਆਖਿਰ ਤੱਕ ਮਿਲਣ ਦੀ ਸੰਭਾਵਨਾ ਹੈ। ਇਹ ਜਾਪਾਨ 'ਚ ਸਾਰੇ ਲੋਕਾਂ ਨੂੰ ਟੀਕਾ ਲਾਉਣ ਲਈ ਭਰਪੂਰ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਜਾਰੀ
NEXT STORY