ਟੋਕੀਓ (ਬਿਊਰੋ): ਦੁਨੀਆ ਦੇ ਬਾਕੀ ਦੇਸ਼ਾਂ ਦੇ ਵਾਂਗ ਜਾਪਾਨ ਨੇ ਵੀ ਲਾਕਡਾਊਨ ਵਿਚ ਢਿੱਲ ਦਿੱਤੀ ਹੈ। ਜਾਪਾਨ ਵਿਚ ਇਕ ਦਿਨ ਪਹਿਲਾਂ ਦੇਸ਼ ਵਿਚ ਲੱਗੀਆਂ ਪਾਬੰਦੀਆਂ ਹਟਾਉਣ ਦੇ ਬਾਅਦ ਲੋਕ ਆਪਣੇ-ਆਪਣੇ ਘਰਾਂ ਵਿਚੋਂ ਬਾਹਰ ਨਿਕਲੇ। ਲੰਬੇ ਸਮੇਂ ਦੇ ਬਾਅਦ ਟੋਕੀਓ ਦੇ ਵਸਨੀਕਾਂ ਦੇ ਚੈਨ ਦਾ ਸਾਹ ਲਿਆ। ਲੋਕਾਂ ਨੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪਾਬੰਦੀ ਹਟਣ ਦਾ ਆਨੰਦ ਲਿਆ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਸੋਮਵਾਰ ਨੂੰ ਦੇਸ਼ ਵਿਚ ਇਨਫੈਕਸ਼ਨ ਦੇ ਕਰੀਬ 16,600 ਮਾਮਲਿਆਂ ਦੀ ਪੁਸ਼ਟੀ ਕਰਦਿਆਂ ਪ੍ਰਬੰਧਨ ਦੀ ਜਿੱਤ ਦਾ ਦਅਵਾ ਕੀਤਾ। ਇਸ ਦੇ ਨਾਲ ਹੀ ਰਾਜਧਾਨੀ ਟੋਕੀਓ ਅਤੇ ਬਾਕੀ ਸੂਬਿਆਂ ਵਿਚੋਂ ਐਮਰਜੈਂਸੀ ਨੂੰ ਹਟਾ ਦਿੱਤਾ ਗਿਆ। ਇੱਥੇ ਦੱਸ ਦਈਏ ਕਿ ਹੋਰ ਦੇਸ਼ਾਂ ਵਿਚ ਸਖਤ ਲਾਕਡਾਊਨ ਦੇ ਉਲਟ ਜਾਪਾਨ ਵਿਚ ਪਾਬੰਦੀਆਂ ਦੇ ਬਾਵਜੂਦ ਕਾਰੋਬਾਰਾਂ ਨੂੰ ਬੰਦ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ। ਇਹਨਾਂ ਵਿਚੋਂ ਕੁਝ ਕਾਰੋਬਾਰਾਂ ਨੂੰ ਐਮਰਜੈਂਸੀ ਹਟਾਏ ਜਾਣ ਤੋਂ ਪਹਿਲਾਂ ਹੀ ਮੁੜ ਖੋਲ੍ਹ ਦਿੱਤਾ ਗਿਆ ਸੀ।
ਸੜਕਾਂ 'ਤੇ ਨਜ਼ਰ ਆਈ ਲੋਕਾਂ ਦੀ ਭੀੜ, ਅਫਸਰ ਚਿੰਤਤ
ਜਾਪਾਨ ਵਿਚ 4 ਹਫਤਿਆਂ ਦੀ ਸੀਮਤ ਪਾਬੰਦੀਆਂ ਵਿਚ ਢਿੱਲ ਦੇ ਬਾਅਦ ਕਈ ਲੋਕ ਆਪਣੇ ਕੰਮ 'ਤੇ ਪਰਤਦੇ ਦੇਖੇ ਗਏ। ਇਸ ਦੌਰਾਨ ਸੜਕਾਂ 'ਤੇ ਚੱਲਣ ਦੌਰਾਨ ਉਹਨਾਂ ਨੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣ ਕੀਤੀ। ਸਾਰੇ ਲੋਕਾਂ ਨੇ ਚਿਹਰਿਆਂ 'ਤੇ ਮਾਸਕ ਲਗਾਇਆ ਹੋਇਆ ਸੀ। ਸੜਕਾਂ 'ਤੇ ਭੀੜ ਸਧਾਰਨ ਨਾਲੋਂ ਜ਼ਿਆਦਾ ਦਿਸੀ। ਟੋਕੀਓ ਦੇ 45 ਸਾਲਾ ਇਕ ਅਫਸਰ ਨਾਓਰੋ ਫੁਰੂਕੀ ਨੇ ਕਿਹਾ ਕਿ ਉਹਨਾਂ ਦੀ ਸਵੇਰ ਦੀ ਭੀੜ ਸਧਾਰਨ ਨਾਲੋਂ ਜ਼ਿਆਦਾ ਸੀ ਜੋ ਥੋੜ੍ਹੀ ਅਸਥਿਰ ਸੀ। ਉਹਨਾਂ ਨੇ ਕਿਹਾ ਕਿ ਮੈਂ ਹਾਲੇ ਵੀ ਥੋੜ੍ਹਾ ਚਿੰਤਤ ਹਾਂ। ਮਹਾਮਾਰੀ ਦੀ ਇਕ ਦੂਜੀ ਲਹਿਰ ਦਸਤਕ ਦੇ ਸਕਦੀ ਹੈ ਇਸ ਲਈ ਸਾਨੂੰ ਹਾਲੇ ਵੀ ਸਾਵਧਾਨ ਰਹਿਣ ਦੀ ਲੋੜ ਹੈ।
ਸਕੂਲ ਖੁੱਲ੍ਹਣ 'ਤੇ ਗਵਰਨਰ ਨੇ ਦਿੱਤੀ ਇਹ ਚਿਤਾਵਨੀ
ਜਾਪਾਨ ਵਿਚ ਅਗਲੇ ਹਫਤੇ ਤੋਂ ਖੁੱਲ੍ਹਣ ਜਾ ਰਹੇ ਕਈ ਸਕੂਲਾਂ ਵਿਚ ਸਾਵਧਾਨੀ ਦੇ ਤੌਰ 'ਤੇ ਕਈ ਨਿਯਮ ਨਿਰਧਾਰਤ ਕੀਤੇ ਗਏ ਹਨ। ਇਸ ਦੇ ਬਾਵਜੂਦ ਟੋਕੀਓ ਦੇ ਗਵਰਨਰ ਯੂਰਿਕੋ ਕੋਇਕ ਨੇ ਕੋਰੋਨਾਵਾਇਰਸ ਸੰਬੰਧੀ ਚਿਤਾਵਨੀ ਜਾਰੀ ਕਰਨੀ ਪਈ। ਉਹਨਾਂ ਨੇ ਕਿਹਾ ਕਿ ਸਕੂਲਾਂ ਦਾ ਖੁੱਲ੍ਹਣਾ ਹਾਲੇ ਖਤਰਨਾਕ ਹੋ ਸਕਦਾ ਹੈ। ਗਵਰਨਰ ਨੇ ਕਿਹਾ ਕਿ ਜਦੋਂ ਤੱਕ ਕੋਰੋਨਾਵਾਇਰਸ ਦਾ ਇਲਾਜ ਜਾਂ ਟੀਕਾ ਲੱਭ ਨਹੀਂ ਲਿਆ ਜਾਂਦਾ ਉਦੋਂ ਤੱਕ ਇਹ ਹੈਰਾਨ ਕਰ ਦੇਣ ਵਾਲੇ ਜਾਨਲੇਵਾ ਨਤੀਜੇ ਦੇ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਕੋਵਿਡ-19 ਸਰਵਾਈਵਰ ਭਾਰਤੀ ਸ਼ਖਸ ਦੀ ਮੌਤ
ਨਵੀਂ ਸੰਸਕ੍ਰਿਤੀ ਦਾ ਜਨਮ
ਹਿਤਾਚੀ ਦੇ ਕਾਰਜਕਾਰੀ ਅਧਿਕਾਰੀ ਹਿਡੇਨੋਬੂ ਨਕਹਾਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹਨਾਂ ਪਾਬੰਦੀਆਂ ਦੇ ਬਾਵਜੂਦ ਅਸੀਂ ਆਪਣੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਪੁਰਾਣੀ ਕਾਰਜ ਪ੍ਰਣਾਲੀ ਦਾ ਅਭਿਆਸ ਕੀਤਾ ਹੈ। ਇਸ ਦੌਰਾਨ ਘਰੋਂ ਕੰਮਕਾਜ ਦਾ ਨਵਾਂ ਮਾਪਦੰਡ ਬਣਾਇਆ ਗਿਆ ਹੈ। ਇਸ ਦੌਰਾਨ ਲੋਕਾਂ ਨੇ ਇਕ ਨਵੀਂ ਕਾਰਜ ਸੰਸਕ੍ਰਿਤੀ ਨੂੰ ਜਨਮ ਦਿੱਤਾ ਹੈ। ਬੈਂਕ ਆਫ ਜਾਪਾਨ ਦੇ ਗਵਰਨਰ ਹਾਰੂਹਿਕੋ ਕੁਰੋਦਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇਸ਼ਾਂ ਦੇ ਉਗਯੋਗਿਕ ਢਾਂਚੇ ਅਤੇ ਲੋਕਾਂ ਦੇ ਵਿਵਹਾਰ ਨੂੰ ਬਦਲ ਸਕਦਾ ਹੈ।
ਵਰਕਰਾਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ
ਇਲੈਕਟ੍ਰੋਨਿਕਸ ਦੀ ਦਿੱਗਜ਼ ਕੰਪਨੀਸੋਨਾ ਕੌਰਪ ਨੇ ਕਿਹਾ ਕਿ ਉਹ ਜੂਨ ਵਿਚ ਆਪਣੇ ਕਰਮਚਾਰੀਆਂ ਦੀ ਗਿਣਤੀ ਦਾ ਸਿਰਫ 30 ਫੀਸਦੀ ਹੀ ਦਫਤਰ ਵਿਚ ਵਾਪਸ ਆਉਣ ਦੇਵੇਗੀ। ਜਦਕਿ ਹਿਤਾਚੀ ਲਿਮੀਟਿਡ ਨੇ ਕਿਹਾ ਕਿ ਕੰਪਨੀ ਦੇ ਅੱਧੇ ਕਰਮਚਾਰੀ ਘਰੋਂ ਕੰਮ ਕਰਨਗੇ। ਜਾਪਾਨ ਦੀਆਂ ਕਈ ਕੰਪਨੀਆਂ ਨੇ ਇਸ ਗੱਲ 'ਤੇ ਸਹਿਮਤੀ ਜ਼ਾਹਰ ਕੀਤੀ ਹੈ ਕਿ ਕਰਮਚਾਰੀਆਂ ਨੂੰ ਵਰਕ ਫਰੋਮ ਹੋਮ ਦੀ ਇਜਾਜ਼ਤ ਹੋਵੇਗੀ।
ਕੋਰੋਨਾ ਵਾਇਰਸ ਦੇ ਗੜ੍ਹ ਵੁਹਾਨ 'ਚ ਫਿਰ ਪਰਤਿਆ ਫੁੱਟਬਾਲ
NEXT STORY