ਟੋਕੀਓ— ਜਾਪਾਨ ਦੀ ਪੁਲਸ ਟੋਕੀਓ ਦੇ ਨੇੜੇ ਇਕ ਅੰਤਰਰਾਸ਼ਟਰੀ ਜਿਊਲਰੀ ਵਪਾਰਕ ਪ੍ਰਦਰਸ਼ਨੀ 'ਚੋਂ ਕਥਿਤ ਰੂਪ ਨਾਲ ਚੋਰੀ ਕੀਤੇ ਗਏ 20 ਕਰੋੜ ਯੇਨ ਦਾ ਹੀਰਾ ਲੱਭਣ 'ਚ ਲੱਗੀ ਹੋਈ ਹੈ। ਪੁਲਸ ਦੇ ਮੁਤਾਬਕ ਟੋਕੀਓ ਦੇ ਨੇੜੇ ਯੋਕੋਹਾਮਾ ਦੀ ਇਸ ਪ੍ਰਦਰਸ਼ਨੀ 'ਚ ਵੀਰਵਾਰ ਸ਼ਾਮੀਂ ਪੰਜ ਵਜੇ 50 ਕੈਰੇਟ ਦਾ ਇਹ ਹੀਰਾ ਸ਼ੀਸ਼ੇ ਦੇ ਇਕ ਸ਼ੋਕੇਸ ਦੇ ਅੰਦਰ ਦੇਖਿਆ ਗਿਆ ਸੀ। ਉਸ ਤੋਂ ਇਕ ਘੰਟੇ ਬਾਅਦ ਪ੍ਰਦਰਸ਼ਨੀ ਦੇ ਖਤਮ ਹੋਣ ਤੋਂ ਕੁਝ ਹੀ ਮਿੰਟ ਬਾਅਦ ਹੀਰਾ ਗਾਇਬ ਸੀ ਤੇ ਸ਼ੋਕੇਸ ਖੁੱਲਿਆ ਹੋਇਆ ਸੀ।
ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਭੀੜਭਰੀ ਇਸ ਪ੍ਰਦਰਸ਼ਨੀ ਦੇ ਆਖਰੀ ਕੁਝ ਸਮੇਂ 'ਚ ਇਹ ਕਥਿਤ ਚੋਰੀ ਹੋਈ। ਮੇਲੇ ਤੋਂ ਬਸ ਇਸ ਹੀਰੇ ਦੀ ਚੋਰੀ ਹੋਈ ਹੈ। ਇਸ ਮਾਮਲੇ 'ਚ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਜਾਂਚ ਅਧਿਕਾਰੀ ਉਸ ਸੁਰੱਖਿਆ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੇ ਹਨ, ਜਿਸ 'ਚ ਇਕ ਵਿਅਕਤੀ ਚੋਰੀ ਦੇ ਸ਼ੱਕੀ ਸਮੇਂ ਦੌਰਾਨ ਸ਼ੋਕੇਸ ਦੇ ਕੋਲ ਜਾਂਦਾ ਦਿਖਾਈ ਦਿੱਤਾ ਹੈ। ਤਿੰਨ ਦਿਨਾਂ ਦੀ ਇਹ ਪ੍ਰਦਰਸ਼ਨੀ ਸ਼ੁੱਕਰਵਾਰ ਨੂੰ ਖਤਮ ਹੋਈ ਹੈ।
ਦੀਵਾਲੀ ਮੌਕੇ ਦੁਬਈ 'ਚ ਪਟਾਕੇ ਵੇਚਣ ਵਾਲੇ ਰਹਿਣ ਸਾਵਧਾਨ!
NEXT STORY