ਇੰਟਰਨੈਸ਼ਨਲ ਡੈਸਕ- ਇਰਾਨ ਜੰਗ ਨੇ ਇਕ ਪਾਸੇ ਪੂਰੀ ਦੁਨੀਆ 'ਚ ਤੜਥੱਲੀ ਮਚਾਈ ਹੋਈ ਹੈ, ਉੱਥੇ ਹੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਪਣੀ ਰੱਖਿਆ ਨੀਤੀ ਲਈ ਜਾਣੇ ਜਾਂਦੇ ਜਾਪਾਨ ਨੇ ਅੱਜ ਇੱਕ ਵੱਡਾ ਫੈਸਲਾ ਲੈਂਦਿਆਂ ਪਹਿਲੀ ਵਾਰ ਲੰਬੀ ਦੂਰੀ ਦੀਆਂ ਮਾਰੂ ਮਿਜ਼ਾਈਲਾਂ ਆਪਣੀ ਫੌਜ ਵਿੱਚ ਸ਼ਾਮਲ ਕਰ ਲਈਆਂ ਹਨ। ਜਾਪਾਨੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਇਹ ਮਿਜ਼ਾਈਲਾਂ ਦੇਸ਼ ਦੇ ਦੋ ਪ੍ਰਮੁੱਖ ਫੌਜੀ ਅੱਡਿਆਂ 'ਤੇ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਕੈਂਪ ਕੇਨਗੁਨ, ਕੁਮਾਮੋਟੋ 'ਚ 'ਟਾਈਪ 12' ਜ਼ਮੀਨ ਤੋਂ ਸਮੁੰਦਰ ਵਿੱਚ ਮਾਰ ਕਰਨ ਵਾਲੀਆਂ ਅਪਗ੍ਰੇਡਿਡ ਮਿਜ਼ਾਈਲਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦੀ ਮਾਰਕ ਸਮਰੱਥਾ 1,000 ਕਿਲੋਮੀਟਰ ਤੱਕ ਹੈ। ਇਹ ਮਿਜ਼ਾਈਲਾਂ ਜਾਪਾਨ ਦੀਆਂ ਸਰਹੱਦਾਂ ਤੋਂ ਬਾਹਰ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰਨ ਦੇ ਸਮਰੱਥ ਹਨ, ਜਦਕਿ ਕੈਂਪ ਫੂਜੀ ਸ਼ਿਜ਼ੂਓਕਾ 'ਚ ਹਾਈਪਰ-ਵੈਲੋਸਿਟੀ ਗਲਾਈਡਿੰਗ ਪ੍ਰੋਜੈਕਟਾਈਲ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਦੀ ਰੇਂਜ ਨੂੰ ਆਉਣ ਵਾਲੇ ਸਮੇਂ ਵਿੱਚ 2,000 ਕਿਲੋਮੀਟਰ ਤੱਕ ਵਧਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ ਇਜ਼ਰਾਈਲ ਨੇ ਖੇਡਿਆ ਵੱਡਾ ਦਾਅ ! ਸੰਸਦ 'ਚ ਪਾਸ ਕਰ'ਤਾ 'ਇਕਤਰਫ਼ਾ' ਬਿੱਲ
ਜ਼ਿਕਰਯੋਗ ਹੈ ਕਿ ਜਾਪਾਨ ਦੇ ਸੰਵਿਧਾਨ ਅਨੁਸਾਰ ਦੇਸ਼ ਸਿਰਫ਼ ਆਪਣੀ ਰੱਖਿਆ ਲਈ ਹੀ ਫੌਜੀ ਤਾਕਤ ਵਰਤ ਸਕਦਾ ਸੀ, ਪਰ ਦੁਸ਼ਮਣ ਦੇ ਬੇਸ 'ਤੇ ਹਮਲਾ ਕਰਨ ਦੀ ਸਮਰੱਥਾ ਤਹਿਤ ਜਾਪਾਨ ਹੁਣ ਹਮਲਾ ਹੋਣ ਤੋਂ ਪਹਿਲਾਂ ਹੀ ਦੁਸ਼ਮਣ ਦੇ ਟਿਕਾਣਿਆਂ 'ਤੇ ਜਵਾਬੀ ਕਾਰਵਾਈ ਕਰ ਸਕੇਗਾ।
ਹਾਲਾਂਕਿ ਸਰਕਾਰ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਕੁਮਾਮੋਟੋ ਵਿੱਚ ਸਥਾਨਕ ਨਿਵਾਸੀਆਂ ਨੇ ਫੌਜੀ ਅੱਡੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੱਥਾਂ ਵਿੱਚ "No Need For Missiles" ਵਰਗੇ ਪੋਸਟਰ ਫੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਮਿਜ਼ਾਈਲਾਂ ਦੀ ਤਾਇਨਾਤੀ ਨਾਲ ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਜੰਗ ਦੀ ਸਥਿਤੀ ਵਿੱਚ ਦੁਸ਼ਮਣ ਦਾ ਪਹਿਲਾ ਨਿਸ਼ਾਨਾ ਬਣ ਸਕਦੇ ਹਨ।
ਨਾਗਰਿਕ ਪ੍ਰਤੀਨਿਧੀਆਂ ਨੇ ਪ੍ਰਧਾਨ ਮੰਤਰੀ ਸਨਾਏ ਤਾਕਾਈਚੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਰੱਖਿਆ ਅਧਿਕਾਰੀ ਸੁਰੱਖਿਆ ਅਤੇ ਗੁਪਤਤਾ ਦਾ ਹਵਾਲਾ ਦੇ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਰਹੇ ਹਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਾਪਾਨ ਦਾ ਇਹ ਕਦਮ ਖੇਤਰ ਵਿੱਚ ਹਥਿਆਰਾਂ ਦੀ ਦੌੜ ਨੂੰ ਤੇਜ਼ ਕਰ ਸਕਦਾ ਹੈ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਦੇ ਜੋਖਮ ਨੂੰ ਵਧਾ ਸਕਦਾ ਹੈ। ਪ੍ਰਧਾਨ ਮੰਤਰੀ ਤਾਕਾਈਚੀ ਦੇ ਮਜ਼ਬੂਤ ਜਾਪਾਨ ਦੇ ਸੁਪਨੇ ਨੇ ਜਿੱਥੇ ਫੌਜੀ ਤਾਕਤ ਵਧਾਈ ਹੈ, ਉੱਥੇ ਹੀ ਦੇਸ਼ ਦੇ ਅੰਦਰੂਨੀ ਲੋਕਤੰਤਰ ਅਤੇ ਸ਼ਾਂਤੀ ਪਸੰਦ ਨਾਗਰਿਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- 1 ਅਪ੍ਰੈਲ ਤੋਂ ਮਹਿੰਗੀ ਹੋ ਜਾਏਗੀ ਬਿਜਲੀ ! ਇਰਾਨ ਜੰਗ ਕਾਰਨ ਸ਼੍ਰੀਲੰਕਾ ਸਰਕਾਰ ਨੇ ਲਿਆ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ 'ਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਜਾਂਚ 'ਚ ਜੁਟੀ ਪੁਲਿਸ
NEXT STORY