ਇੰਟਰਨੈਸ਼ਨਲ ਡੈਸਕ- ਸ਼ੁੱਕਰਵਾਰ ਨੂੰ ਜਾਪਾਨ ਨੇ ਇਤਿਹਾਸ ਰਚ ਦਿੱਤਾ ਹੈ, ਜਦੋਂ ਉਸ ਨੇ ਚੰਦਰਮਾ ਦੀ ਸਤ੍ਹਾ 'ਤੇ 'ਮੂਨ ਸਨਾਈਪਰ' ਨਾਂ ਦਾ ਸਪੇਸ ਪ੍ਰੋਬ ਸਫਲਤਾਪੂਰਵਕ ਲੈਂਡ ਕਰਵਾ ਦਿੱਤਾ। ਭਾਰਤ, ਰੂਸ, ਚੀਨ ਅਤੇ ਅਮਰੀਕਾ ਤੋਂ ਬਾਅਦ ਜਾਪਾਨ ਅਜਿਹਾ ਕਰਨ ਵਾਲਾ ਦੁਨੀਆ ਦਾ 5ਵਾਂ ਦੇਸ਼ ਬਣ ਗਿਆ ਹੈ।
ਜਾਪਾਨ ਦੀ ਸਪੇਸ ਏਜੰਸੀ 'ਜਾਕਸਾ' (JAXA) ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ 'ਸਲਿਮ' (ਸਮਾਰਟ ਲੈਂਡਰ ਫਾਰ ਇਨਵੈਸਟੀਗੇਟਿੰਗ ਮੂਨ) ਚੰਦਰਮਾ ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਪੇਸਕ੍ਰਾਫਟ ਦੇ ਸੋਲਰ ਸੈੱਲ ਬੈਟਰੀ ਨੂੰ ਚਾਰਜ ਨਹੀਂ ਕਰ ਪਾ ਰਹੇ, ਜਿਸ ਕਾਰਨ ਇਹ ਹੁਣ ਆਪਣੀ ਬੈਟਰੀ 'ਤੇ ਹੀ ਕੰਮ ਕਰ ਰਿਹਾ ਹੈ। ਜੇਕਰ ਸੋਲਰ ਸੈੱਲਜ਼ ਨੇ ਬੈਟਰੀ ਚਾਰਜ ਕਰਨੀ ਸ਼ੁਰੂ ਨਾ ਕੀਤੀ ਤਾਂ ਇਸ ਦੀ ਬੈਟਰੀ ਕੁਝ ਹੀ ਘੰਟਿਆਂ 'ਚ ਖ਼ਤਮ ਹੋ ਜਾਵੇਗੀ।
ਇਸ ਦਾ ਕਾਰਨ ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਪ੍ਰੋਬ ਦੀ ਲੈਂਡਿੰਗ ਅਜਿਹੇ ਟੋਏ 'ਚ ਹੋਈ ਹੋਵੇ, ਜਿਸ 'ਚ ਸੂਰਜ ਦੀ ਰੌਸ਼ਨੀ ਨਾ ਪਹੁੰਚ ਰਹੀ ਹੋਵੇ। ਇਸ ਤੋਂ ਇਲਾਵਾ ਇਸ ਦੀ ਲੋਕੇਸ਼ਨ ਬਾਰੇ ਵੀ ਪੂਰੀ ਜਾਣਕਾਰੀ ਨਹੀਂ ਹੈ। ਮਾਹਿਰਾਂ ਮੁਤਾਬਕ ਇਸ ਦੀ ਲੋਕੇਸ਼ਨ ਪਤਾ ਕਰਨ 'ਚ ਵੀ ਕੁਝ ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈਰਾਨ ਤੋਂ ਬਾਅਦ ਹੁਣ ਅਫ਼ਗਾਨਿਸਤਾਨ ਨਾਲ ਸ਼ੁਰੂ ਹੋਇਆ ਪਾਕਿ ਦਾ ਵਿਵਾਦ, ਬਾਰਡਰ 'ਤੇ ਰੋਕੇ 5,000 ਅਫ਼ਗਾਨੀ ਟਰੱਕ
NEXT STORY