ਟੋਕੀਓ— ਜਾਪਾਨ ਦੇ ਦੱਖਣੀ ਟਾਪੂ ਓਕਿਨਾਵਾ 'ਚ ਸਥਿਤ ਇਤਿਹਾਸਕ ਮਹੱਲ 'ਚ ਵੀਰਵਾਰ ਨੂੰ ਅੱਗ ਲੱਗ ਗਈ, ਜਿਸ 'ਚ ਵਿਸ਼ਵ ਵਿਰਾਸਤ ਦੇ ਕੰਪਲੈਕਸ 'ਚ ਵੱਡਾ ਹਿੱਸਾ ਨੁਕਸਾਨਿਆ ਗਿਆ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਇੱਥੇ ਲੱਕੜ ਦਾ ਬਣਿਆ ਮੰਦਰ ਅੱਗ ਦੇ ਹਵਾਲੇ ਹੋ ਗਿਆ। ਕਿਹਾ ਜਾਂਦਾ ਹੈ ਕਿ ‘ਸ਼ੂਰੀ ਕੈਸਲ’ (ਮਹੱਲ) ਰਿਊਕੂ ਸਮਰਾਜ ਦੇ ਸਮੇਂ ਬਣਾਇਆ ਗਿਆ ਸੀ ਤੇ ਸਮਝਿਆ ਜਾਂਦਾ ਹੈ ਕਿ ਤਕਰੀਬਨ 1400 ਈਸਵੀ ਤੋਂ ਇਸ ਦੀ ਵਰਤੋਂ ਹੋ ਰਹੀ ਹੈ।
ਮੌਜੂਦਾ ਢਾਂਚੇ ਦੇ ਵਧੇਰੇ ਹਿੱਸੇ ਦਾ ਮੁੜ ਨਿਰਮਾਣ ਪੁਰਾਤਨ ਮਹੱਲ ਦੀਆਂ ਤਸਵੀਰਾਂ ਦੇ ਆਧਾਰ 'ਤੇ ਕੀਤਾ ਗਿਆ ਸੀ। ਸਥਾਨਕ ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅੱਗ ਇੰਨੀ ਫੈਲ ਗਈ ਸੀ ਕਿ ਦੁਪਹਿਰ ਤਕ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਮਹੱਲ ਕੰਪਲੈਕਸ ਦੇ 4800 ਵਰਗ ਮੀਟਰ ਤੋਂ ਵਧੇਰੇ ਹਿੱਸੇ 'ਚ ਫੈਲ ਗਈ। ਫਾਇਰ ਫਾਈਟਰਜ਼ ਮੁਤਾਬਕ,''ਸਾਰੇ ਤਿੰਨ ਮੁੱਖ ਭਵਨ ਸੜ ਗਏ ਅਤੇ ਕੁੱਝ ਵੀ ਨਹੀਂ ਬਚਿਆ।'' ਘਟਨਾ ਵਾਲੇ ਸਥਾਨ 'ਤੇ ਮੌਜੂਦ ਸਥਾਨਕ ਫਾਇਰ ਫਾਈਟਰਜ਼ ਦੇ ਬੁਲਾਰੇ ਮੁਤਾਬਕ ਅੱਗ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਸੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅੱਗ ਕਿਸ ਕਾਰਨ ਲੱਗੀ।
ਅੱਗ ਲੱਗਣ ਦੀ ਜਾਣਕਾਰੀ ਅਧਿਕਾਰੀਆਂ ਨੂੰ ਰਾਤ 2.40 ਵਜੇ ਮਿਲੀ। ਹਾਲਾਂਕਿ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਸ ਕੰਪਲੈਕਸ ਨੂੰ 1992 'ਚ ਰਾਸ਼ਟਰੀ ਪਾਰਕ ਦੇ ਤੌਰ 'ਤੇ ਫਿਰ ਤੋਂ ਖੋਲ੍ਹਿਆ ਗਿਆ ਸੀ।
ਮਹਿਲਾ ਖਬਰ ਪੇਸ਼ਕਰਤਾ ਨੇ ਘੱਟ ਤਨਖਾਹ ਕਾਰਨ ਬੀ.ਬੀ.ਸੀ. 'ਤੇ ਕੀਤਾ ਕੇਸ
NEXT STORY