ਟੋਕੀਓ (ਏ.ਪੀ.)- ਜਾਪਾਨ ਵਿਚ ਸੁਨਾਮੀ ਨਾਲ ਤਬਾਹ ਫੁਕੁਸ਼ਿਮਾ ਪ੍ਰਮਾਣੂੰ ਪਲਾਂਟ ਨਾਲ ਖਤਰਨਾਕ ਰੇਡੀਓਐਕਟਿਵ ਕੂੜੇ ਨੂੰ ਹਟਾਉਣ ਦਾ ਕੰਮ 2021 ਵਿਚ ਸ਼ੁਰੂ ਕੀਤਾ ਜਾਵੇਗਾ। ਪਲਾਂਟ ਦੀ ਸੰਚਾਲਕ ਟੋਕੀਓ ਇਲੈਕਟ੍ਰਿਕ ਪਾਵਰ ਕੰਪਨੀ (ਟੇਪਕੋ) ਅਤੇ ਜਪਾਨ ਦੀ ਸਰਕਾਰ ਵਲੋਂ ਲੱਖਾਂ ਟਨ ਦੇ ਕੂੜੇ ਨੂੰ ਹਟਾਉਣ ਦੇ ਕੰਮ ਵਿਚ 30 ਤੋਂ 40 ਸਾਲ ਲੱਗ ਸਕਦੇ ਹਨ। ਜਪਾਨ ਦੇ ਉਦਯੋਗ ਮੰਤਰਾਲੇ ਵਲੋਂ ਤਿਆਰ ਨਵੇਂ ਮਸੌਦੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸਰਕਾਰ ਵਲੋਂ ਸੋਧੇ ਗਏ ਖਰੜੇ ਨੂੰ ਇਸ ਮਹੀਨੇ ਦੇ ਅਖੀਰ ਤੱਕ ਅਪਣਾਏ ਜਾਣ ਦੀ ਸੰਭਾਵਨਾ ਹੈ।
ਜਪਾਨ ਵਿਚ ਸਾਲ 2011 ਵਿਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨਾਲ ਫੁਕੁਸ਼ਿਮਾ ਸਥਿਤ ਤਿੰਨ ਵੱਡੇ ਪ੍ਰਮਾਣੂੰ ਰਿਐਕਟਰਾਂ ਵਾਲਾ ਊਰਜਾ ਪਲਾਂਟ ਤਬਾਹ ਹੋ ਗਿਆ ਸੀ। ਤੇਜ਼ ਭੂਚਾਲ ਅਤੇ ਸੁਨਾਮੀ ਕਾਰਨ ਇਸ ਵਿਚ ਇਸਤੇਮਾਲ ਹੋਣ ਵਾਲਾ ਰੇਡੀਓਐਕਟਿਵ ਈਂਧਨ ਪਿਘਲ ਚੁੱਕਾ ਹੈ। ਇਸ ਵਿਚੋਂ ਲਗਾਤਾਰ ਨਿਕਲ ਰਹੇ ਖਤਰਨਾਕ ਰੇਡੀਏਸ਼ਨ ਕਾਰਨ ਕੂੜੇ ਦਾ ਨਿਪਟਾਰਾ ਬਹੁਤ ਹੀ ਜੋਖਮ ਵਾਲਾ ਕੰਮ ਹੈ। ਵੱਡੀ ਗਿਣਤੀ ਵਿਚ ਠੋਸ ਕੂੜੇ ਤੋਂ ਇਲਾਵਾ ਪਲਾਂਟ ਵਿਚ 10 ਲੱਖ ਟਨ ਤੋਂ ਜ਼ਿਆਦਾ ਰੇਡੀਓਐਕਟਿਵ ਵਾਟਰ ਵੀ ਜਮ੍ਹਾ ਹੈ।
ਸੁਨਾਮੀ ਵਿਚ ਤਕਰੀਬਨ 18 ਹਜ਼ਾਰ ਲੋਕਾਂ ਦੀ ਜਾਨ ਗਈ ਸੀ। ਫੁਕੁਸ਼ਿਮਾ ਪਲਾਂਟ ਵਿਚ ਹੋਈ ਦੁਰਘਟਨਾ ਕਾਰਨ ਨੇੜਲੇ ਤਕਰੀਬਨ 1.6 ਲੱਖ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਸੀ। 1986 ਵਿਚ ਯੂਕਰੇਨ ਦੇ ਚੇਰਨੋਬਿਲ ਪ੍ਰਮਾਣੂੰ ਪਲਾਂਟ ਵਿਚ ਹੋਈ ਦੁਰਘਟਨਾ ਤੋਂ ਬਾਅਦ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਪ੍ਰਮਾਣੂੰ ਹਾਦਸਾ ਸੀ। ਫੁਕੁਸ਼ਿਮਾ ਹਾਦਸੇ ਤੋਂ ਬਾਅਦ ਇਸ ਪਲਾਂਟ ਦਾ ਸੰਚਾਲਨ ਕਰਨ ਵਾਲੀ ਟੋਕੀਓ ਇਲੈਕਟ੍ਰਿਕ ਪਾਵਰ ਨੇ ਪਲਾਂਟ ਦੇ ਕੂਲਿੰਗ ਪਾਈਪਾਂ ਵਿਚ ਮੌਜੂਦ 10 ਲੱਖ ਟਨ ਦੂਸ਼ਿਤ ਪਾਣੀ ਟੈਂਕਾਂ ਵਿਚ ਇਕੱਠਾ ਕੀਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਇਸ ਪਾਣੀ ਨੂੰ ਰੱਖਣ ਦੀ ਥਾਂ ਨਹੀਂ ਹੈ। ਤਕਰੀਬਨ ਇਕ ਸਾਲ ਪਹਿਲਾਂ ਜਾਪਾਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਫੁਕੁਸ਼ਿਮਾ ਪ੍ਰਮਾਣੂੰ ਊਰਜਾ ਪਲਾਂਟ ਵਿਚ ਕੰਮ ਕਰਨ ਵਾਲੇ ਇਕ ਮੁਲਾਜ਼ਮ ਦੀ ਮੌਤ ਰੇਡੀਏਸ਼ਨ ਨਾਲ ਹੋਈ ਸੀ। ਫੁਕੁਸ਼ਿਮਾ ਪਲਾਂਟ ਦੇ ਚਾਰ ਮੁਲਾਜ਼ਮ ਰੇਡੀਏਸ਼ਨ ਨਾਲ ਬੀਮਾਰ ਹੋਏ ਸਨ। ਉਨ੍ਹਾਂ ਵਿਚੋਂ ਇਕ ਦੀ ਫੇਫੜੇ ਦੇ ਕੈਂਸਰ ਨਾਲ ਮੌਤ ਹੋ ਗਈ ਸੀ।
ਭਾਰਤੀ ਮੂਲ ਦੇ ਕਾਰ ਚੋਰ 'ਤੇ 13 ਲੱਖ ਪਾਊਂਡ ਤੋਂ ਜ਼ਿਆਦਾ ਦਾ ਜ਼ੁਰਮਾਨਾ
NEXT STORY