ਟੋਕੀਓ (ਭਾਸ਼ਾ) : ਜਾਪਾਨ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਤੋਂ ਬਚਾਅ ਲਈ ਅੰਤਰਰਾਸ਼ਟਰੀ ਉਡਾਣਾਂ ਦੀ ਨਵੀਂ ਬੁਕਿੰਗ ’ਤੇ ਪਾਬੰਦੀ ਲਗਾਉਣ ਦੇ ਇਕ ਦਿਨ ਬਾਅਦ ਅੱਜ ਇਹ ਫ਼ੈਸਲਾ ਵਾਪਸ ਲੈ ਲਿਆ। ਟਰਾਂਸਪੋਰਟ ਮੰਤਰਾਲਾ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਹਵਾਬਾਜ਼ੀ ਕੰਪਨੀਆਂ ਨੂੰ ਅਪੀਲ ਕੀਤੀ ਸੀ ਕਿ ਦਸੰਬਰ ਦੇ ਆਖ਼ੀਰ ਤੱਕ ਜਾਪਾਨ ਵਿਚ ਆਉਣ ਵਾਲੀਆਂ ਉਡਾਣਾਂ ਵਿਚ ਰਿਜ਼ਰਵੇਸ਼ਨ ਨਾ ਦਿਓ।
ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਬਾਹਰੋਂ ਅਤੇ ਅੰਦਰੋਂ ਆਲੋਚਨਾਵਾਂ ਦੀਆਂ ਆਵਾਜਾਂ ਉਠਣ ਦੇ ਬਾਅਦ ਇਹ ਫ਼ੈਸਲਾ ਵਾਪਸ ਲੈ ਗਿਆ ਹੈ। ਜਾਪਾਨ ਵਿਚ ਹੁਣ ਤੱਕ ‘ਓਮੀਕਰੋਨ’ ਵੇਰੀਐਂਟ ਦੇ 2 ਮਾਮਲੇ ਸਾਹਮਣੇ ਆਏ ਹਨ। ਵਾਇਰਸ ਦਾ ਇਹ ਪ੍ਰਕਾਰ ਪਹਿਲੀ ਵਾਰ ਬੀਤੇ ਹਫ਼ਤੇ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ।
ਮੋਡਰਨਾ ਦੀ ਐਂਟੀ-ਕੋਵਿਡ-19 ਵੈਕਸੀਨ ਦੂਜੀ ਖੁਰਾਕ ਤੋਂ ਪੰਜ ਮਹੀਨਿਆਂ ਬਾਅਦ ਵੀ ਪ੍ਰਭਾਵਸ਼ਾਲੀ
NEXT STORY