ਟੋਕੀਓ (ਭਾਸ਼ਾ): ਜਾਪਾਨ ਵਿਚ ਇਕ ਧਾਰਮਿਕ ਸਥਾਨ ਸਾਲ 2020 ਦੇ ਲਈ ਇਕ ਚੂਹੇ ਦੀ ਵਿਸ਼ਾਲ ਮੂਰਤੀ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ। ਇਹ ਮੂਰਤੀ ਸਾਲ 2020 ਲਈ ਜ਼ੋਡੀਅਕ ਜਾਨਵਰ ਹੈ। ਜਨਤਕ ਪ੍ਰਸਾਰਕ ਐੱਨ.ਐੱਚ.ਕੇ. ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਇਕ ਵਾਲੰਟੀਅਰ ਸਮੂਹ ਦੇ ਮੈਂਬਰਾਂ ਅਤੇ ਸਥਾਨਕ ਬੱਚਿਆਂ ਨੇ ਮਿਲ ਕੇ ਮਿਸਾਟੋ ਟੋਏਨ, ਮੇਈ ਪ੍ਰੀਫੈਕਚੂਰ ਵਿਚ ਸਥਿਤ ਟੈਟਸੁਮੀਜ਼ੂ ਸਥਾਨ ਦੇ ਮੁੱਖ ਦਰਵਾਜੇ 'ਤੇ 3 ਮੀਟਰ ਲੰਬਾ ਮਾਊਸ ਰੱਖਿਆ।
ਸਮੂਹ ਹਰੇਕ ਸਾਲ ਲੋਕਾਂ ਦੀ ਖੁਸ਼ੀ ਅਤੇ ਭਰਪੂਰ ਫਸਲ ਦੀ ਪ੍ਰਾਰਥਨਾ ਕਰਨ ਲਈ ਵਿਸ਼ਾਲ ਜ਼ੋਡੀਅਕ ਚਿੰਨ੍ਹ (ਰਾਸ਼ੀ ਚਿੰਨ੍ਹ) ਬਣਾਉਂਦਾ ਹੈ। ਪੋਲੀਸਟ੍ਰਾਈਨ ਮੂਰਤੀ ਬਣਾਉਣ ਵਿਚ ਲੱਗਭਗ ਇਕ ਮਹੀਨੇ ਦਾ ਸਮਾਂ ਲੱਗਾ। ਇਹ ਗੋਲਡਨ ਮਾਊਸ ਇਕ ਮਸ਼ਾਲ ਫੜੇ ਹੋਏ ਹੈ ਕਿਉਂਕਿ ਮੈਂਬਰਾਂ ਨੂੰ ਆਸ ਹੈ ਕਿ ਜਾਪਾਨੀ ਐਥਲੀਟ 2020 ਦੇ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਣਗੇ।ਜੁੰਬੋ ਜ਼ੋਡੀਅਕ ਚਿੰਨ੍ਹ ਫਰਵਰੀ ਦੇ ਅਖੀਰ ਤੱਕ ਸਥਾਨ 'ਤੇ ਵਿਚ ਪ੍ਰਦਰਸ਼ਿਤ ਰਹੇਗਾ।
ਹੈਮਿਲਟਨ ਵਿਖੇ ਪਾਕਿ ਕੌਂਸਲੇਟ ਇਮਰਾਨ ਸਦੀਕੀ ਨੂੰ ਕੀਤਾ ਗਿਆ ਸਨਮਾਨਿਤ
NEXT STORY