ਇੰਟਰਨੈਸ਼ਨਲ ਡੈਸਕ- ਅਮਰੀਕੀ ਫੌਜ ਵੱਲੋਂ ਵੈਨੇਜ਼ੁਏਲਾ 'ਤੇ ਕੀਤੇ ਗਏ "ਆਪ੍ਰੇਸ਼ਨ ਐਬਸੋਲਿਊਟ ਰਿਜ਼ੌਲਵ" ਤਹਿਤ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਮਰੀਕਾ ਨੇ ਮਾਦੁਰੋ 'ਤੇ ਨਾਰਕੋ-ਅੱਤਵਾਦ ਅਤੇ ਕੋਕੀਨ ਦੀ ਤਸਕਰੀ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਕਾਰਵਾਈ ਦੌਰਾਨ ਸੈਨਿਕਾਂ ਸਣੇ ਕੁੱਲ 40 ਲੋਕਾਂ ਦੀ ਜਾਨ ਚਲੀ ਗਈ ਹੈ, ਜਿਸ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਦੀ ਕਈ ਦੇਸ਼ਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।
ਇਸ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਸ ਕਾਰਵਾਈ ਦਾ ਸਮਰਥਨ ਕਰਦਿਆਂ ਕਿਹਾ ਕਿ ਵੈਨੇਜ਼ੁਏਲਾ ਲੰਬੇ ਸਮੇਂ ਤੋਂ ਅਮਰੀਕੀ ਤੇਲ ਭੰਡਾਰ ਦੀ ਨਾਜਾਇਜ਼ ਵਰਤੋਂ ਕਰ ਕੇ ਨਾਰਕੋ-ਅੱਤਵਾਦੀ ਗਤੀਵਿਧੀਆਂ ਨੂੰ ਫੰਡਿੰਗ ਕਰ ਰਿਹਾ ਸੀ। ਹਾਲਾਂਕਿ ਅੰਕੜੇ ਦੱਸਦੇ ਹਨ ਕਿ ਅਮਰੀਕਾ ਵਿੱਚ ਜ਼ਿਆਦਾਤਰ ਮੌਤਾਂ ਮੈਕਸੀਕੋ ਤੋਂ ਆਉਣ ਵਾਲੀ ਫੈਂਟਾਨਿਲ ਕਾਰਨ ਹੁੰਦੀਆਂ ਹਨ, ਪਰ ਵੈਂਸ ਦਾ ਤਰਕ ਹੈ ਕਿ ਕੋਕੀਨ ਅਜੇ ਵੀ ਅਪਰਾਧਿਕ ਕਾਰਟੇਲਾਂ ਦੀ ਕਮਾਈ ਦਾ ਮੁੱਖ ਕੇਂਦਰ ਹੈ।
ਇਹ ਵੀ ਪੜ੍ਹੋ- ਭਾਰਤ 'ਤੇ ਛੇਤੀ ਲੱਗੇਗਾ ਨਵਾਂ ਟੈਰਿਫ਼ ! ਟਰੰਪ ਨੇ ਦੇ'ਤੀ ਵਾਰਨਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ IED ਧਮਾਕਾ, ਇੱਕ ਦੀ ਮੌਤ ਤੇ 8 ਜ਼ਖਮੀ
NEXT STORY