ਇੰਟਰਨੈਸ਼ਨਲ ਡੈਸਕ- ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਦੇਸ਼ ਦੇ ਪਹਿਲੇ BAPS ਹਿੰਦੂ ਮੰਦਰ ਦਾ ਮੂਰਤੀ-ਪ੍ਰਾਣ ਪ੍ਰਤਿਸ਼ਠਾ ਸਮਾਰੋਹ ਬੜੀ ਧੂਮਧਾਮ ਨਾਲ ਸੰਪੂਰਨ ਹੋਇਆ। BAPS ਦੇ ਅਧਿਆਤਮਿਕ ਮੁਖੀ ਮਹੰਤ ਸਵਾਮੀ ਮਹਾਰਾਜ ਨੇ ਵੈਦਿਕ ਮੰਤਰਾਂ ਦੇ ਉੱਚਾਰਨ ਵਿਚਕਾਰ ਮੂਰਤੀ-ਪ੍ਰਤਿਸ਼ਠਾ ਦੀਆਂ ਰਸਮਾਂ ਨਿਭਾਈਆਂ ਅਤੇ ਵਿਸ਼ਵ ਸ਼ਾਂਤੀ, ਆਪਸੀ ਪ੍ਰੇਮ ਤੇ ਸਾਰਿਆਂ ਦੀ ਭਲਾਈ ਲਈ ਮੰਦਰ 'ਚ ਪਹਿਲੀ ਪ੍ਰਾਰਥਨਾ ਕੀਤੀ। ਇਸ 13 ਦਿਨਾਂ ਉਦਘਾਟਨੀ ਸਮਾਰੋਹ 'ਚ ਭਾਰਤ, ਅਮਰੀਕਾ, ਕੈਨੇਡਾ, ਬ੍ਰਿਟੇਨ, ਅਫ਼ਰੀਕਾ ਅਤੇ ਆਸਟ੍ਰੇਲੀਆ ਸਮੇਤ 40 ਤੋਂ ਵੱਧ ਦੇਸ਼ਾਂ ਦੇ ਹਜ਼ਾਰਾਂ ਸ਼ਰਧਾਲੂਆਂ ਅਤੇ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਮੂਰਤੀ-ਪ੍ਰਤਿਸ਼ਠਾ ਤੋਂ ਪਹਿਲਾਂ ਪੈਰਿਸ ਸ਼ਹਿਰ 'ਚ ਇੱਕ ਵਿਸ਼ਾਲ ਯਾਤਰਾ ਕੱਢੀ ਗਈ, ਜਿਸ 'ਚ 14 ਸਜਾਈਆਂ ਹੋਈਆਂ ਝਾਕੀਆਂ, ਭਾਰਤੀ ਸੰਗੀਤ, ਕਲਾ ਅਤੇ ਸੱਭਿਆਚਾਰਕ ਨ੍ਰਿਤ ਪੇਸ਼ ਕੀਤੇ ਗਏ। ਇਹ ਸ਼ੋਭਾ ਯਾਤਰਾ ਵਿਸ਼ਵ-ਪ੍ਰਸਿੱਧ 'ਐਫਿਲ ਟਾਵਰ' ਅਤੇ 'ਈਕੋਲ ਮਿਲੀਟੇਅਰ' ਤੋਂ ਹੁੰਦੀ ਹੋਈ 'ਪਲੇਸ ਡੀ ਲਾ ਕੌਨਕੋਰਡ' ਵਿਖੇ ਸਮਾਪਤ ਹੋਈ।

5,000 ਵਰਗ ਮੀਟਰ ਦੇ ਖੇਤਰ 'ਚ ਫੈਲਿਆ ਇਹ ਮੰਦਰ ਪ੍ਰਾਚੀਨ ਭਾਰਤੀ ਵੈਦਿਕ ਸ਼ਿਲਪਸ਼ਾਸਤਰ ਅਤੇ ਆਧੁਨਿਕ ਫ੍ਰੈਂਚ ਇੰਜੀਨੀਅਰਿੰਗ ਦਾ ਬਹਿਤਰੀਨ ਸੁਮੇਲ ਹੈ। ਇਸ ਵਿੱਚ 5 ਸ਼ਿਖਰ, 10 ਵੱਡੇ ਗੁੰਬਦ, 20 ਉੱਕਰੇ ਹੋਏ ਥੰਮ੍ਹ, 120 ਖਿੜਕੀਆਂ, 49 ਮੂਰਤੀ-ਚਰਿੱਤਰ ਅਤੇ 4 ਛੱਤਰੀਆਂ ਸ਼ਾਮਲ ਹਨ। ਮੰਦਰ ਦੇ ਨਿਰਮਾਣ ਲਈ ਭਾਰਤ, ਇਟਲੀ, ਗ੍ਰੀਸ ਅਤੇ ਵੀਅਤਨਾਮ ਤੋਂ ਲਿਆਂਦੇ ਗਏ ਸੰਗਮਰਮਰ ਦੀ ਵਰਤੋਂ ਕੀਤੀ ਗਈ ਹੈ। ਮੰਦਰ ਦੇ ਹੇਠਲੇ ਹਿੱਸੇ ਵਿੱਚ ਇੱਕ ਸੰਸਕ੍ਰਿਤਕ ਕੇਂਦਰ ਵਜੋਂ 'ਹਵੇਲੀ' ਦਾ ਨਿਰਮਾਣ ਵੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੈਰਿਸ 'ਚ ਇਸ ਮੰਦਰ ਨਿਰਮਾਣ ਦਾ ਸੰਕਲਪ 1970 'ਚ ਗੁਰੂ ਯੋਗੀ ਜੀ ਮਹਾਰਾਜ ਵੱਲੋਂ ਲਿਆ ਗਿਆ ਸੀ, ਜਿਸ ਨੂੰ ਬਾਅਦ 'ਚ ਪ੍ਰਮੁੱਖ ਸਵਾਮੀ ਮਹਾਰਾਜ ਨੇ ਅੱਗੇ ਵਧਾਇਆ। ਸਾਲ 2021 'ਚ ਮੰਦਰ ਦਾ ਭੂਮੀ ਪੂਜਨ ਅਤੇ 2022 'ਚ ਉਦਘਾਟਨ ਕੀਤਾ ਗਿਆ ਸੀ, ਜਿਸ ਤੋਂ ਬਾਅਦ 2026 'ਚ ਇਹ ਨਿਰਮਾਣ ਕਾਰਜ ਮੁਕੰਮਲ ਹੋ ਗਿਆ ਹੈ।

ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਹੋਵੇਗੀ ਖ਼ਤਮ ! ਪੁਤਿਨ ਮਗਰੋਂ ਜ਼ੈਲੇਂਸਕੀ ਨੇ ਵੀ ਕੀਤਾ ਹਮਲੇ ਰੋਕਣ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਿਡਲ ਈਸਟ 'ਚ ਛਿੜੀ ਇਕ ਹੋਰ ਜੰਗ ! ਫ਼ੌਜੀ ਜਵਾਨਾਂ ਸਣੇ ਘੱਟੋ-ਘੱਟ 117 ਦੀ ਗਈ ਜਾਨ
NEXT STORY