ਵਾਸ਼ਿੰਗਟਨ (ਭਾਸ਼ਾ) ਪੁਲਸ ਕਾਰਵਾਈ ਵਿਚ ਮਾਰੇ ਗਏ ਗੈਰ ਗੋਰੇ ਅਮਰੀਕੀ ਜੌਰਜ ਫਲਾਇਡ ਦੀ ਪਹਿਲੀ ਬਰਸੀ 'ਤੇ ਉਸ ਦੇ ਪਰਿਵਾਰ ਨੇ ਅਮਰੀਕਾ ਦੇ ਰਾਸਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲ ਹੈਰਿਸ ਨਾਲ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਹਨਾਂ ਨੇ ਆਪਣੇ ਪਿਆਰਿਆਂ ਨੂੰ ਗਵਾਉਣ ਦਾ ਦੁਖ ਜਤਾਇਆ ਅਤੇ ਨਸਲਵਾਦ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਕੀਤੀ।

ਫਲਾਇਡ ਦੇ ਕਤਲ ਦੇ ਇਕ ਸਾਲ ਪੂਰਾ ਹੋਣ 'ਤੇ ਵਾਸ਼ਿੰਗਟਨ ਵਿਚ ਇਕ ਅਜਿਹਾ ਕਾਨੂੰਨ ਪਾਸ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਅਪਰਾਧਿਕ ਨਿਆਂ ਨੂੰ ਹੋਰ ਜ਼ਿਆਦਾ ਨਿਆਂਪੂਰਨ ਬਣਾਇਆ ਜਾ ਸਕੇ। ਫਲਾਇਡ ਦੇ ਭਰਾ ਫਿਲੋਨਿਸ ਫਲਾਇਡ ਨੇ ਰਾਸ਼ਟਰਪਤੀ ਨੂੰ ਇਕ ਸੱਚਾ ਵਿਅਕਤੀ ਦੱਸਦਿਆਂ ਕਿਹਾ,''ਮੇਰੇ ਭਰਾ ਨਾਲ ਜੋ ਹੋਇਆ ਇਹ ਕਾਨੂੰਨ ਉਸ ਦੀ ਯਾਦ ਵਿਚ ਹੈ।'' ਫਲਾਇਡ ਦੇ ਭਤੀਜੇ ਬ੍ਰੈਂਡਨ ਵਿਲੀਅਮਜ਼ ਨੇ ਕਿਹਾ ਕਿ ਬਾਈਡੇਨ ਨੇ ਉਹਨਾਂ ਨੂੰ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਬਿੱਲ ਅਰਥਪੂਰਨ ਹੋਵੇ ਅਤੇ ਇਸ ਵਿਚ ਜੌਰਜ ਫਲਾਇਡ ਦੀ ਵਿਰਾਸਤ ਬਰਕਰਾਰ ਰਹੇ। ਵਿਲੀਅਮਜ਼ ਨੇ ਕਿਹਾ ਕਿ ਬਾਈਡੇਨ ਇਸ ਬਾਰੇ ਵਿਚ ਅਸਲ ਵਿਚ ਫਿਕਰਮੰਦ ਸਨ ਕਿ ਪਰਿਵਾਰ ਦਾ ਹਾਲ ਕਿਹੋ ਜਿਹਾ ਹੈ।

ਮੁਲਾਕਾਤ ਦੌਰਾਨ ਬਾਈਡੇਨ ਜੌਰਜ ਫਲਾਇਡ ਦੀ ਬੇਟੀ ਜਿਯਾਨਾ ਨਾਲ ਖੇਡੇ। ਰਾਸ਼ਟਰਪਤੀ ਨੇ ਦੱਸਿਆ ਕਿ ਜਦੋਂ ਬੱਚੀ ਨੇ ਕਿਹਾ ਕਿ ਉਸ ਨੂੰ ਭੁੱਖ ਲੱਗ ਰਹੀ ਹੈ ਤਾਂ ਉਸ ਨੂੰ ਆਈਸਕ੍ਰੀਮ ਅਤੇ ਕੁਝ ਸਨੈਕਸ ਦਿੱਤੇ ਗਏ। ਬਾਅਦ ਵਿਚ ਉਹ ਵ੍ਹਾਈਟ ਹਾਊਸ਼ ਦੇ ਬਾਹਰ ਕੈਮਰਿਆਂ ਸਾਹਮਣੇ ਖੜ੍ਹੀ ਹੋ ਗਈ ਅਤੇ ਪਿਆਰ ਨਾਲ ਕਿਹਾ,''ਉਹਨਾਂ ਦਾ ਨਾਮ ਲਵੋ।'' ਇਸ 'ਤੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਜੌਰਜ ਫਲਾਇਡ। ਭਾਵੇਂਕਿ ਫਲਾਇਡ ਦੀ ਭੈਣ ਬ੍ਰਿਗੇਟਨ ਫਲਾਇਡ ਨੇ ਇਹ ਕਹਿੰਦੇ ਹੋਏ ਵਾਸ਼ਿੰਗਟਨ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਬਿੱਲ 'ਤੇ ਦਸਤਖ਼ਤ ਹੋ ਕੇ ਉਹ ਕਾਨੂੰਨ ਬਣ ਜਾਵੇਗਾ ਉਦੋਂ ਉਹ ਵਾਸ਼ਿੰਗਟਨ ਆਵੇਗੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਫੇਸ ਮਾਸਕ ਨਾਲ ਨੱਕ ਨਾ ਢਕਣ 'ਤੇ ਯਾਤਰੀ ਕਰ ਰਿਹੈ 9,000 ਡਾਲਰ ਜੁਰਮਾਨੇ ਦਾ ਸਾਹਮਣਾ
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਬਾਈਡੇਨ ਨੇ ਕਿਹਾ,''ਉਹਨਾਂ ਨੇ ਸਾਂਸਦਾਂ ਨਾਲ ਗੱਲ ਕੀਤੀ ਹੈ ਅਤੇ ਆਸ ਹੈ ਕਿ ਯਾਦਗਾਰੀ ਦਿਹਾੜੇ ਦੇ ਬਾਅਦ ਅਸੀਂ ਕਿਸੇ ਸਮਝੌਤੇ 'ਤੇ ਪਹੁੰਚ ਜਾਵਾਂਗੇ।'' ਇਸ ਤੋਂ ਪਹਿਲਾਂ ਜੌਰਜ ਫਲਾਇਡ ਦੇ ਪਰਿਵਾਰ ਨੇ ਸਾਂਸਦਾਂ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਨੇ ਮੰਗਲਵਾਰ ਸਵੇਰੇ ਸਦਨ ਦੀ ਡੈਮੋਕ੍ਰੈਟਿਕ ਪ੍ਰਧਾਨ ਨੈਨਸੀ ਪੇਲੋਸੀ ਅਤੇ ਰੀਪਬਲਿਕਨ ਸਾਂਸਦ ਕਾਰੇਨ ਬਾਸ ਨਾਲ ਮੁਲਾਕਾਤ ਕੀਤੀ। ਗੌਰਤਲਬ ਹੈ ਕਿ ਸਾਬਕਾ ਪੁਲਸ ਅਧਿਕਾਰੀ ਡੇਰੇਕ ਚਾਉਵਿਨ ਨੇ 25 ਮਈ, 2020 ਨੂੰ ਆਪਣੇ ਗੋਡੇ ਨਾਲ ਫਲਾਇਡ ਦੀ ਗਰਦਨ ਨੂੰ 9 ਮਿੰਟ ਤੋਂ ਵੱਧ ਸਮੇਂ ਤੱਕ ਦਬਾਇਆ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਫਲਾਇਡ ਦੀ ਮੌਤ ਦੇ ਬਾਅਦ ਦੇਸ਼ ਭਰ ਵਿਚ ਨਸਲਵਾਦ ਖ਼ਿਲਾਫ਼ ਪ੍ਰਦਰਸ਼ਨ ਭੜਕ ਪਏ ਸਨ ਅਤੇ ਦੁਨੀਆ ਭਰ ਵਿਚ ਉਸ ਦੇ ਕਤਲ ਦੀ ਨਿੰਦਾ ਕੀਤੀ ਗਈ ਸੀ।ਇਸ ਘਟਨਾ ਦੇ ਬਾਅਦ ਤੋਂ ਪੁਲਸ ਵਿਚ ਸੁਧਾਰਾਂ ਦੀ ਮੰਗ ਤੇਜ਼ ਹੋ ਗਈ। ਚਾਉਵਿਨ 'ਤੇ ਪਿਛਲੇ ਮਹੀਨੇ ਕਤਲਦੇ ਕਈ ਦੋਸ਼ ਤੈਅ ਕੀਤੇ ਗਏ।
ਅਮਰੀਕਾ: ਫੇਸ ਮਾਸਕ ਨਾਲ ਨੱਕ ਨਾ ਢਕਣ 'ਤੇ ਯਾਤਰੀ ਕਰ ਰਿਹੈ 9,000 ਡਾਲਰ ਜੁਰਮਾਨੇ ਦਾ ਸਾਹਮਣਾ
NEXT STORY