ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਟੈਕਸਾਸ ਵਿੱਚ ਸਰਦੀਆਂ ਦੇ ਤੂਫਾਨ ਦੀ ਵਜ੍ਹਾ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਹਿਊਸਟਨ ਦੀ ਯਾਤਰਾ ਕਰਨਗੇ। ਤੂਫਾਨ ਕਾਰਨ ਲੱਖਾਂ ਲੋਕ ਬਿਜਲੀ ਅਤੇ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਸੰਬੰਧੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜੇਨ ਪਸਾਕੀ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਈਡੇਨ ਸ਼ੁੱਕਰਵਾਰ ਨੂੰ ਆਪਣੀ ਪਤਨੀ ਜਿਲ ਬਾਈਡੇਨ ਨਾਲ ਟੈਕਸਾਸ ਸਟੇਟ ਦੀ ਯਾਤਰਾ ਕਰਨਗੇ ਅਤੇ ਸੂਬੇ ਦੇ ਗਵਰਨਰ ਗਰੇਗ ਐਬੋਟ ਨਾਲ ਦਿਨ ਬਤੀਤ ਕਰਨਗੇ।
ਪਸਾਕੀ ਅਨੁਸਾਰ ਰਾਸ਼ਟਰਪਤੀ ਨੁਕਸਾਨ ਦਾ ਸਰਵੇਖਣ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਸਹਾਇਤਾ ਲਈ ਕੇਂਦਰੀ ਸਰਕਾਰ ਦੇ ਸਾਰੇ ਸਰੋਤਾਂ ਦੀ ਵਰਤੋਂ ਕਰ ਸਕਣ। ਇਸ ਦੇ ਇਲਾਵਾ ਸਰਕਾਰ ਪਹਿਲਾਂ ਹੀ 100 ਤੋਂ ਵੱਧ ਕਾਉਂਟੀਆਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਚੁੱਕੀ ਹੈ ਅਤੇ ਫੇਮਾ ਸੰਸਥਾ ਇਸ ਨੁਕਸਾਨ ਦੀ ਸਮੀਖਿਆ ਵੀ ਕਰ ਰਹੀ ਹੈ ਪਰ ਫਿਰ ਵੀ ਰਾਸ਼ਟਰਪਤੀ ਸੂਬੇ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਖੁਦ ਲੈਣਾ ਚਾਹੁੰਦੇ ਹਨ। ਬਾਈਡੇਨ ਨੇ ਸ਼ਨੀਵਾਰ ਨੂੰ ਟੈਕਸਾਸ ਵਿੱਚ ਇੱਕ ਵੱਡੀ ਬਿਪਤਾ ਦਾ ਐਲਾਨ ਕੀਤਾ ਸੀ, ਜਿਸ ਨਾਲ ਤੂਫਾਨ ਨਾਲ ਪ੍ਰਭਾਵਿਤ ਰਾਜ ਦੀਆਂ ਕਾਉਂਟੀਆਂ ਵਿੱਚ ਵਸਨੀਕਾਂ ਨੂੰ ਸੰਘੀ ਫੰਡਿੰਗ ਉਪਲੱਬਧ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸ਼ਹਿਰ 'ਚ ਭੂਚਾਲ ਦੇ ਝਟਕੇ, ਕੋਈ ਜ਼ਖਮੀ ਨਹੀਂ
ਤੂਫਾਨ ਦੇ ਪ੍ਰਭਾਵ ਕਾਰਨ ਰਾਜ ਭਰ ਵਿੱਚ ਲੋਕਾਂ ਨੇ ਬਿਜਲੀ ਦੀ ਭਾਰੀ ਕਮੀ ਕਾਰਨ ਠੰਢੇ ਤਾਪਮਾਨ ਦਾ ਸਾਹਮਣਾ ਕੀਤਾ ਹੈ। ਇਲੈਕਟ੍ਰਿਕ ਰਿਲੀਬਿਲਿਟੀ ਕਾਉਂਸਿਲ ਆਫ ਟੈਕਸਸ (ਈ ਆਰ ਸੀ ਓ ਟੀ) ਜੋ ਕਿ ਰਾਜ ਦੀ 90% ਬਿਜਲੀ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ ਅਤੇ ਬਰਫੀਲੇ ਤੂਫਾਨ ਦੌਰਾਨ ਬਿਜਲੀ ਦੀਆਂ ਅਸਫਲਤਾਵਾਂ ਲਈ ਆਲੋਚਨਾ ਸਾਹਮਣਾ ਕਰ ਰਹੀ ਹੈ। ਇਸ ਦੇ ਇਲਾਵਾ ਟੈਕਸਾਸ ਵਿੱਚ, ਬਾਈਡੇਨ ਦੁਆਰਾ ਕੋਵਿਡ-19 ਟੀਕਾਕਰਨ ਪ੍ਰਕਿਰਿਆ ਦੇ ਸੰਬੰਧ ਵਿੱਚ ਇੱਕ ਵੈਕਸੀਨ ਕੇਂਦਰ ਦਾ ਦੌਰਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।
ਅਮਰੀਕਾ : ਚਰਚ ਨੇ ਵਿਸ਼ਵ ਪੱਧਰ 'ਤੇ ਕੋਰੋਨਾ ਟੀਕਾਕਰਨ ਲਈ ਦਾਨ ਕੀਤੇ 20 ਮਿਲੀਅਨ ਡਾਲਰ
NEXT STORY