ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਤਵਾਰ ਸਵੇਰੇ ਡੇਲਾਵੇਅਰ ਵਿਖੇ ਆਪਣੀ ਪਰਿਵਾਰਕ ਚਰਚ ਵਿੱਚ ਸਮਾਂ ਬਤੀਤ ਕੀਤਾ। ਇੱਥੇ ਬਾਈਡੇਨ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਆਪਣੇ ਸਵਰਗਵਾਸੀ ਪੁੱਤਰ ਬੀਓ ਦੀ ਬਰਸੀ ਮੌਕੇ ਉਸਦੀ ਕਬਰ 'ਤੇ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਪਰਬਤਾਰੋਹੀ ਹਰਸ਼ਵਰਧਨ ਨੇ ਫਤਹਿ ਕੀਤਾ ਮਾਊਂਟ ਐਵਰੈਸਟ
ਇਸ ਚਰਚ ਵਿੱਚ ਬਾਈਡੇਨ ਪਰਿਵਾਰ ਅੱਧੀ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ ਪੂਜਾ ਕਰ ਰਿਹਾ ਹੈ ਅਤੇ ਇਸ ਦੌਰਾਨ ਬਾਈਡੇਨ ਨੂੰ ਉਸਦੇ ਪੋਤੇ ਅਤੇ ਬੀਓ ਦੇ 15 ਸਾਲ ਦੇ ਬੇਟੇ, ਹੰਟਰ ਨਾਲ ਬ੍ਰਾਂਡਵਾਈਨ 'ਤੇ ਸੇਂਟ ਜੋਸਫ ਦੇ ਕੋਲ ਕਬਰਸਤਾਨ ਵੱਲ ਜਾਂਦੇ ਵੇਖਿਆ ਗਿਆ। ਇਸਦੇ ਇਲਾਵਾ ਉਹਨਾਂ ਦੀ ਪਤਨੀ ਜਿਲ ਬਾਈਡੇਨ ਵੀ ਚਰਚ ਵਿੱਚ ਸੀ। ਬਾਈਡੇਨ ਸਵੇਰੇ 7:30 ਵਜੇ ਦੇ ਕਰੀਬ ਹੰਟਰ ਅਤੇ ਉਨ੍ਹਾਂ ਦੀ ਧੀ ਐਸ਼ਲੇ ਨਾਲ ਚਰਚ ਵਿੱਚ ਸ਼ਾਮਲ ਹੋਏ। ਬੀਓ ਬਾਈਡੇਨ ਦੀ 46 ਸਾਲ ਦੀ ਉਮਰ ਵਿੱਚ 30 ਮਈ, 2015 ਨੂੰ ਕੈਂਸਰ ਕਾਰਨ ਮੌਤ ਹੋ ਗਈ ਸੀ। ਉਸ ਤੋਂ ਪਹਿਲਾਂ ਬੀਓ ਨੇ ਇਰਾਕ ਵਿੱਚ ਅਤੇ ਡੇਲਾਵੇਅਰ ਅਟਾਰਨੀ ਜਨਰਲ ਵਜੋਂ ਸੇਵਾ ਨਿਭਾਈ ਸੀ।
ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਪਹੁੰਚੇ ਭਾਰਤੀ ਪਰਬਤਾਰੋਹੀ ਹਰਸ਼ਵਰਧਨ
NEXT STORY