ਵਾਸ਼ਿੰਗਟਿਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਸ਼ੁੱਕਰਵਾਰ ਨੂੰ 78 ਸਾਲ ਦੇ ਹੋ ਗਏ ਹਨ। ਦੋ ਮਹੀਨੇ ਬਾਅਦ ਉਹ ਅਮਰੀਕਾ ਦੀ ਵਾਗਡੋਰ ਸੰਭਾਲਣਗੇ ਜਦ ਉਨ੍ਹਾਂ ਸਾਹਮਣੇ ਜਨਤਕ ਸਿਹਤ ਸੰਕਟ, ਬੇਰੋਜ਼ਗਾਰੀ ਅਤੇ ਨਸਲੀ ਅਨਿਆਂ 'ਤੇ ਲਗਾਮ ਲਾਉਣ ਦੀ ਚੁਣੌਤੀ ਹੋਵੇਗੀ।
ਬਾਈਡੇਨ ਨੂੰ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਦੇ ਨਾਲ ਹੀ ਅਮਰੀਕੀਆਂ ਨੂੰ ਇਹ ਦਿਖਾਉਣਾ ਵੀ ਹੋਵੇਗਾ ਕਿ ਉਮਰ ਸਿਰਫ ਇਕ ਗਿਣਤੀ ਹੈ ਤੇ ਉਹ ਆਪਣੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਅ ਸਕਦੇ ਹਨ।
ਇਹ ਵੀ ਪੜ੍ਹੋ- ਕੈਨੇਡਾ ਨੇ ਸੰਸਦ ਨੂੰ ਸੰਬੋਧਨ ਕਰਨ ਲਈ ਬਾਈਡੇਨ ਤੇ ਹੈਰਿਸ ਨੂੰ ਦਿੱਤਾ ਸੱਦਾ
ਬਾਈਡੇਨ ਅਮਰੀਕਾ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਰਾਸ਼ਟਰਪਤੀ ਹੋਣਗੇ ਜੋ ਸਭ ਤੋਂ ਬਜ਼ੁਰਗ ਉਮਰ ਵਿਚ ਅਮਰੀਕਾ ਦੀ ਵਾਗਡੋਰ ਸੰਭਾਲਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰੋਨਾਲਡ ਰੀਗਨ ਅਜਿਹੇ ਰਾਸ਼ਟਰਪਤੀ ਬਣੇ ਸਨ, ਜਿਨ੍ਹਾਂ ਦੀ ਉਮਰ ਵੱਧ ਸੀ। 1989 ਵਿਚ ਉਨ੍ਹਾਂ ਨੇ ਜਦ ਰਾਸ਼ਟਰਪਤੀ ਦਾ ਅਹੁਦਾ ਛੱਡਿਆ ਸੀ ਤਾਂ ਉਨ੍ਹਾਂ ਦੀ ਉਮਰ 77 ਸਾਲ ਤੇ 349 ਦਿਨ ਸੀ। ਬਾਈਡੇਨ ਦੀ ਉਮਰ ਉਨ੍ਹਾਂ ਨਾਲੋਂ ਵੱਧ ਹੈ।
ਹਾਂਗਕਾਂਗ ਮਾਮਲੇ 'ਚ ਘਿਰੇ ਚੀਨ ਨੇ 5 ਦੇਸ਼ਾਂ ਨੂੰ ਦਿੱਤੀ ਧਮਕੀ,ਸਚਾਈ ਕਬੂਲ ਕਰਨ ਦੀ ਦਿੱਤੀ ਸਲਾਹ
NEXT STORY