ਵਾਸ਼ਿੰਗਟਨ- ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਪਿਓਰਟੋ ਰੀਕੋ ਵਿਚ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ। ਪ੍ਰਾਇਮਰੀ ਚੋਣ ਅਮਰੀਕੀ ਰਾਸ਼ਟਰਪਤੀ ਦੀ ਚੋਣ ਦਾ ਪਹਿਲਾ ਕਦਮ ਹੈ।
ਵੱਖ-ਵੱਖ ਸੂਬਿਆਂ ਵਿਚ ਪ੍ਰਾਇਮਰੀ ਚੋਣਾਂ ਰਾਹੀਂ ਪਾਰਟੀਆਂ ਆਪਣੇ ਮਜ਼ਬੂਤ ਦਾਅਵੇਦਾਰਾਂ ਦਾ ਪਤਾ ਲਗਾਉਂਦੀਆਂ ਹਨ। ਬਿਡੇਨ ਦਾ ਮੁਕਾਬਲਾ 7 ਹੋਰ ਉਮੀਦਵਾਰਾਂ ਨਾਲ ਸੀ ਪਰ ਉਨ੍ਹਾਂ ਸਾਰਿਆਂ ਨੇ ਆਪਣੇ-ਆਪ ਨੂੰ ਇਸ ਦੌੜ ਤੋਂ ਪਹਿਲਾਂ ਹੀ ਬਾਹਰ ਕਰ ਲਿਆ ਸੀ।
ਡੈਮੋਕ੍ਰੇਟਿਕ ਪਾਰਟੀ ਦੀ ਇਹ ਪ੍ਰਾਇਮਰੀ ਚੋਣ ਮਾਰਚ ਵਿਚ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤੀ ਗਈ ਅਤੇ ਇਹ ਐਤਵਾਰ ਨੂੰ ਹੋਈ। ਪਿਓਰਟੋ ਰੀਕੋ ਦੇ ਵਸਨੀਕ ਅਮਰੀਕਾ ਦੇ ਨਾਗਰਿਕ ਹੁੰਦੇ ਹਨ ਪਰ ਉਹ ਆਮ ਚੋਣਾਂ ਵਿਚ ਵੋਟ ਨਹੀਂ ਦੇ ਸਕਦੇ। ਹਾਲਾਂਕਿ, ਡੈਮੋਕ੍ਰੇਟਿਕ ਅਤੇ ਰੀਪਬਲਿਕਨ ਪਾਰਟੀਆਂ ਇਸ ਖੇਤਰ ਤੋਂ ਆਪਣੇ-ਆਪਣੇ ਰਾਜਨੀਤਕ ਸੰਮੇਲਨਾਂ ਵਿਚ ਇਸ ਖੇਤਰ ਤੋਂ ਆਏ ਡੈਲੀਗੇਟਾਂ ਨੂੰ ਸੱਦ ਦੀਆਂ ਹਨ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਨਵੰਬਰ ਵਿੱਚ ਹੋਣੀਆਂ ਹਨ।
ਅਮਰੀਕਾ : ਜਲਸੈਨਾ ਅੱਡੇ 'ਚ ਜਹਾਜ਼ ਨੂੰ ਲੱਗੀ ਅੱਗ, 21 ਲੋਕ ਜ਼ਖਮੀ
NEXT STORY