ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ’ਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ਬੁੱਧਵਾਰ ਨੂੰ ਸ਼ੁਰੂ ਹੋ ਗਈ ਪਰ ਇਸ ਦੇ ਸ਼ੁਰੂ ਹੁੰਦਿਆਂ ਹੀ ਐਰੀਜ਼ੋਨਾ ਦੇ ਰਿਪਬਲਿਕਨ ਸੰਸਦ ਮੈਂਬਰਾਂ ਨੇ ਇਸ ’ਤੇ ਇਤਰਾਜ਼ ਜਤਾਇਆ। ਇਸ ਸਾਂਝੇ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਦੇਸ਼ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਇਤਰਾਜ਼ਾਂ ਦੇ ਆਧਾਰ ’ਤੇ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਸਾਂਝੇ ਸੈਸ਼ਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਤਾਂ ਜੋ ਇਤਰਾਜ਼ਾਂ ’ਤੇ ਬਹਿਸ ਅਤੇ ਵੋਟਿੰਗ ਹੋ ਸਕੇ।
ਇਹ ਵੀ ਪੜ੍ਹੋ -ਅਮਰੀਕੀ ਸੈਨੇਟ ’ਚ ਦਾਖਲ ਹੋਏ ਟਰੰਪ ਸਮਰਥਕ, ਪੁਲਸ ਨਾਲ ਹੋਈ ਹਿੰਸਕ ਝੜਪ
ਦੋਹਾਂ ਸਦਨਾਂ ਨੂੰ ਬਹਿਸ ਕਰਨ ਅਤੇ ਇਤਰਾਜ਼ਾਂ ’ਤੇ ਵੋਟਿੰਗ ਕਰਨ ਲਈ 2 ਘੰਟੇ ਦਾ ਸਮਾਂ ਦਿੱਤਾ ਗਿਆ। ਹਰ ਸੂਬੇ ਲਈ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਪ੍ਰਮਾਣਿਤ ਕਰਨਾ ਆਮ ਤੌਰ ’ਤੇ ਇਕ ਰਸਮ ਹੁੰਦੀ ਹੈ ਪਰ ਇਸ ਪ੍ਰਕਿਰਿਆ ਦੇ ਵੀਰਵਾਰ ਤੱਕ ਚੱਲਣ ਦੀ ਸੰਭਾਵਨਾ ਹੈ। ਪ੍ਰਤੀਨਿਧੀ ਸਭਾ ’ਚ 140 ਤੋਂ ਵਧੇਰੇ ਰਿਪਬਲਿਕਨ ਮੈਂਬਰਾਂ ਅਤੇ ਦਰਜਨਾਂ ਸੈਨੇਟਰਾਂ ਵੱਲੋਂ ਇਸੇ ਤਰ੍ਹਾਂ ਦੇ ਇਤਰਾਜ਼ ਜਤਾਉਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ’ਚ ਹਾਰ ਕਬੂਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਪੇਂਸ ਨੂੰ ਕਿਹਾ ਹੈ ਕਿ ਉਹ ਚੋਣ ਨਤੀਜੇ ਸੂਬਿਆਂ ਨੂੰ ਵਾਪਸ ਭੇਜ ਦੇਣ।
ਇਹ ਵੀ ਪੜ੍ਹੋ -ਯੂਰਪੀਅਨ ਸੰਘ ਨਾਲ ਮਿਲ ਕੇ ਚੀਨ ਨੂੰ ਘੇਰਨ ਦੀ ਤਿਆਰੀ ’ਚ ਬਾਈਡੇਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਮਰੀਕੀ ਸੈਨੇਟ ’ਚ ਦਾਖ਼ਲ ਹੋਏ ਟਰੰਪ ਸਮਰਥਕ, ਪੁਲਸ ਨਾਲ ਹੋਈ ਹਿੰਸਕ ਝੜਪ
NEXT STORY