ਬੀਜਿੰਗ (ਭਾਸ਼ਾ)— ਚੀਨ ਦੀ ਇਕ ਲੋਕਪ੍ਰਿਅ ਸੋਸ਼ਲ ਮੀਡੀਆ ਸਾਈਟ ਨੇ ''ਲਾਸਟ ਵੀਕ ਟੂਨਾਈਟ'' 'ਤੇ ਹੋਈ ਚਰਚਾ ਅਤੇ ਇਸ ਦੇ ਐੱਚ.ਬੀ.ਓ. ਮੇਜ਼ਬਾਨ ਜੌਨ ਓਲੀਵਰ ਨੂੰ ਬਲਾਕ ਕਰ ਦਿੱਤਾ ਹੈ। ਓਲੀਵਰ ਦੇ ਪ੍ਰੋਗਰਾਮ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਮਜ਼ਾਕ ਉਡਾਇਆ ਗਿਆ ਸੀ। ਓਲੀਵਰ ਦੇ ਪ੍ਰੋਗਰਾਮ ਵਿਚ ਸ਼ੀ ਦੀ ਤੁਲਨਾ ''ਵਿਨੀ ਦੀ ਪੂਹ'' ਨਾਲ ਕੀਤੀ ਗਈ ਸੀ।
ਲੋਕਾਂ ਵੱਲੋਂ ਵੈਬਸਾਈਟ 'ਤੇ ਅੱਜ ''ਜੌਨ ਓਲੀਵਰ'' ਅਤੇ ''ਲਾਸਟ ਵੀਕ ਟੂਨਾਈਟ'' ਸ਼ਬਦ ਪਾਉਣ' ਤੇ ਇਕ ਸੰਦੇਸ਼ ਪ੍ਰਾਪਤ ਹੋ ਰਿਹਾ ਹੈ ਕਿ ਇਸ ਵਿਚ ਅਜਿਹੀ ਸਮੱਗਰੀ ਹੈ ਜੋ ਸੰਬੰਧਿਤ ਕਾਨੂੰਨ ਅਤੇ ਨਿਯਮਾਂ ਦੀ ਉਲੰਘਣਾ ਕਰਦੀ ਹੈ। ਐਤਵਾਰ ਨੂੰ ਓਲੀਵਰ ਦੇ ਪ੍ਰੋਗਰਾਮ ਵਿਚ ਸ਼ੀ 'ਤੇ ਮਜ਼ਾਕ ਕੀਤਾ ਗਿਆ ਸੀ। ਇਸ ਵਿਚ ਇਸ ਗੱਲ ਦਾ ਵੀ ਜ਼ਿਕਰ ਸੀ ਕਿ ਚੀਨ ਦੇ ਇੰਟਰਨੈੱਟ ਯੂਜ਼ਰ ਆਮ ਤੌਰ 'ਤੇ ਇਹ ਮਜ਼ਾਕ ਕਰਦੇ ਹਨ ਕਿ ਸ਼ੀ ''ਵਿਨੀ ਦੀ ਪੂਹ'' ਜਿਹੇ ਦਿੱਸਦੇ ਹਨ। ਇਸ ਵਿਚ ਮੁਸਲਿਮ ਉਈਗਰ ਘੱਟ ਗਿਣਤੀ ਭਾਈਚਾਰੇ ਦੇ ਹਜ਼ਾਰਾਂ ਮੈਂਬਰਾਂ ਦੀ ਨਜ਼ਰਬੰਦੀ ਦਾ ਵੀ ਜ਼ਿਕਰ ਸੀ। ਉਸ ਵੀਡੀਓ ਨੂੰ ਯੂ-ਟਿਊਬ 'ਤੇ 33 ਲੱਖ ਵਾਰੀ ਦੇਖਿਆ ਗਿਆ ਸੀ।
18 ਮਹੀਨੇ ਦੇ ਫਲਿਸਤੀਨੀ ਬੱਚੇ ਦੀ ਮੌਤ, ਇਜ਼ਰਾਇਲੀਆਂ ਨੇ ਮਨਾਇਆ ਜਸ਼ਨ
NEXT STORY