ਜਕਾਰਤਾ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਕੁਝ ਅਜਿਹਾ ਹੀ ਇੰਡੋਨੇਸ਼ੀਆ ਦੇ ਤਾਬੂਤ ਬਣਾਉਣ ਵਾਲੇ 33 ਸਾਲ ਦੇ ਜੋਸੁਆ ਹੁਤਗਲੁੰਗ ਦੇ ਨਾਲ ਹੋਇਆ। ਜੋਸੁਆ ਦੇ ਘਰ 'ਤੇ ਆਸਮਾਨ ਤੋਂ ਇਕ ਬਹੁਮੁੱਲਾ ਖਜ਼ਾਨਾ ਡਿੱਗਿਆ ਅਤੇ ਦੇਖਦੇ ਹੀ ਦੇਖਦੇ ਉਹ 10 ਕਰੋੜ ਰੁਪਏ ਦਾ ਮਾਲਕ ਬਣ ਗਿਆ। ਅਸਲ ਵਿਚ ਜੋਸੁਆ ਦੇ ਘਰ 'ਤੇ ਆਸਮਾਨ ਵਿਚੋਂ ਇਕ ਵੱਡਾ ਉਲਕਾਪਿੰਡ ਡਿੱਗਿਆ ਸੀ। ਇਹ ਕਰੀਬ ਸਾਢੇ 4 ਅਰਬ ਸਾਲ ਪੁਰਾਣਾ ਦੁਰਲੱਭ ਉਲਕਾਪਿੰਡ ਹੈ।
ਘਰ ਦੀ ਛੱਤ ਵਿਚ ਹੋਇਆ ਵੱਡਾ ਛੇਦ
ਉਲਕਾਪਿੰਡ ਦੇ ਡਿੱਗਣ ਦੇ ਸਮੇਂ ਜੋਸੁਆ ਉੱਤਰੀ ਸੁਮਾਤਰਾ ਦੇ ਕੋਲਾਂਗ ਵਿਚ ਆਪਣੇ ਘਰ ਦੇ ਨੇੜੇ ਕੰਮ ਕਰ ਰਿਹਾ ਸੀ।ਆਕਾਸ਼ ਤੋਂ ਡਿੱਗੇ ਇਸ ਪੱਥਰ ਦਾ ਵਜ਼ਨ ਕਰੀਬ 2.1 ਕਿਲੋਗ੍ਰਾਮ ਹੈ। ਉਲਕਾਪਿੰਡ ਦੇ ਡਿੱਗਣ ਨਾਲ ਉਸ ਦੇ ਘਰ ਦੀ ਛੱਤ ਵਿਚ ਵੱਡਾ ਛੇਦ ਹੋ ਗਿਆ। ਇਹੀ ਨਹੀਂ ਉਲਕਾਪਿੰਡ ਡਿੱਗਣ ਦੇ ਬਾਅਦ 15 ਸੈਂਟੀਮੀਟਰ ਹੇਠਾਂ ਜ਼ਮੀਨ ਵਿਚ ਧੱਸ ਗਿਆ ਸੀ। ਆਕਾਸ਼ ਤੋਂ ਡਿੱਗਿਆ ਇਹ ਪੱਥਰ ਜੋਸੁਆ ਦੇ ਆਰਥਿਕ ਸੰਕਟ ਨੂੰ ਦੂਰ ਕਰ ਗਿਆ। ਇਸ ਉਲਕਾਪਿੰਡ ਦੇ ਬਦਲੇ ਜੋਸੁਆ ਨੂੰ 14 ਲੱਖ ਪੌਂਡ ਜਾਂ ਕਰੀਬ 10 ਕਰੋੜ ਰੁਪਏ ਮਿਲੇ ਹਨ। ਜੋਸੁਆ ਨੇ ਜ਼ਮੀਨ ਦੇ ਅੰਦਰ ਟੋਇਆ ਪੁੱਟ ਕੇ ਬਹੁਮੁੱਲੇ ਉਲਕਾਪਿੰਡ ਨੂੰ ਬਾਹਰ ਕੱਢਿਆ ਸੀ।
4.5 ਅਰਬ ਸਾਲ ਪੁਰਾਣਾ ਉਲਕਾ ਪਿੰਡ
ਦੱਸਿਆ ਜਾ ਰਿਹਾ ਹੈ ਕਿ ਇਹ ਉਲਕਾਪਿੰਡ 4.5 ਅਰਬ ਸਾਲ ਪੁਰਾਣਾ ਹੈ ਅਤੇ ਬਹੁਤ ਦੁਰਲੱਭ ਪ੍ਰਜਾਤੀ ਵਿਚ ਇਸ ਦੀ ਗਿਣਤੀ ਕੀਤੀ ਜਾਂਦੀ ਹੈ। ਇਸ ਦੀ ਕੀਮਤ 857 ਡਾਲਰ ਪ੍ਰਤੀ ਗ੍ਰਾਮ ਹੈ। ਜੋਸੁਆ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਨੂੰ ਜ਼ਮੀਨ ਵਿਚੋਂ ਕੱਢਿਆ ਤਾਂ ਇਹ ਕਾਫੀ ਗਰਮ ਸੀ ਅਤੇ ਅੰਸ਼ਕ ਰੂਪ ਨਾਲ ਟੁੱਟਿਆ ਹੋਇਆ ਸੀ। ਜੋਸੁਆ ਨੇ ਦੱਸਿਆ ਕਿ ਉਲਕਾਪਿੰਡ ਦੇ ਡਿੱਗਣ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਉਸ ਦੇ ਘਰ ਦੇ ਕਈ ਹਿੱਸੇ ਹਿਲ ਗਏ। ਉਸ ਨੇ ਕਿਹਾ,''ਜਦੋਂ ਮੈਂ ਛੱਤ ਨੂੰ ਦੇਖਿਆ ਤਾਂ ਉਹ ਟੁੱਟੀ ਸੀ। ਮੈਨੂੰ ਪੂਰਾ ਸ਼ੱਕ ਸੀ ਕਿ ਇਹ ਪੱਥਰ ਨਿਸ਼ਚਿਤ ਰੂਪ ਨਾਲ ਆਕਾਸ਼ ਵਿਚੋਂ ਡਿੱਗਿਆ ਹੈ, ਜਿਸ ਨੂੰ ਕਈ ਲੋਕ ਉਲਕਾਪਿੰਡ ਕਹਿੰਦੇ ਹਨ।''
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 'ਹਿਜਾਬ' ਪੁਲਸ ਵਰਦੀ 'ਚ ਸ਼ਾਮਲ, ਪਹਿਲੀ ਵਾਰ ਪਾਵੇਗੀ ਕਾਂਸਟੇਬਲ ਜ਼ੀਨਾ ਅਲੀ
ਦੇਖਣ ਲਈ ਲੱਗੀ ਲੋਕਾਂ ਦੀ ਭੀੜ
ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਤੇਜ਼ ਧਮਾਕੇ ਦੀ ਆਵਾਜ਼ ਸੁਣੀ, ਜਿਸ ਨਾਲ ਉਹਨਾਂ ਦੇ ਘਰ ਵੀ ਹਿੱਲ ਗਏ। ਦੁਰਲੱਭ ਉਲਕਾਪਿੰਡ ਦੇ ਡਿੱਗਣ ਦੇ ਬਾਅਦ ਜੋਸੁਆ ਦੇ ਘਰ ਉਸ ਨੂੰ ਦੇਖਣ ਵਾਲਿਆਂ ਦੀ ਭੀੜ ਲੱਗ ਗਈ। ਜੋਸੁਆ ਨੇ ਕਿਹਾ,''ਬਹੁਤ ਸਾਰੇ ਲੋਕ ਮੇਰੇ ਘਰ ਆ ਗਏ ਅਤੇ ਉਸ ਨੂੰ ਉਤਸੁਕਤਾ ਨਾਲ ਦੇਖਣ ਲੱਗੇ। ਇਸ ਪੱਥਰ ਨਾਲ ਜੋਸੁਆ ਨੂੰ ਇੰਨਾ ਪੈਸਾ ਮਿਲ ਗਿਆ ਹੈ ਜਿੰਨਾ ਉਸ ਨੂੰ 30 ਸਾਲ ਤੱਕ ਕੰਮ ਕਰਨ ਦੇ ਬਾਅਦ ਤਨਖਾਹ ਵਿਚ ਮਿਲਦਾ। ਤਿੰਨ ਬੱਚਿਆਂ ਦੇ ਪਿਤਾ ਜੋਸੁਆ ਨੇ ਕਿਹਾ ਕਿ ਉਹ ਇਸ ਪੈਸੇ ਨਾਲ ਆਪਣੇ ਭਾਈਚਾਰੇ ਦੇ ਲਈ ਚਰਚ ਦਾ ਨਿਰਮਾਣ ਕਰੇਗਾ। ਉਸ ਨੇ ਕਿਹਾ ਕਿ ਮੈਂ ਹਮੇਸ਼ਾ ਇਕ ਧੀ ਪੈਦਾ ਹੋਣ ਦੀ ਕਲਪਨਾ ਕਰਦਾ ਸੀ ਅਤੇ ਹੁਣ ਲੱਗ ਰਿਹਾ ਹੈ ਕਿ ਇਹ ਪੱਥਰ ਡਿੱਗਣਾ ਇਕ ਚੰਗਾ ਸੰਕੇਤ ਹੈ।
ਓਂਟਾਰੀਓ ਦੇ ਸਕੂਲਾਂ 'ਚ ਵੱਧ ਰਹੇ ਕੋਰੋਨਾ ਦੇ ਮਾਮਲੇ ਚਿੰਤਾਜਨਕ, ਜਲਦ ਲੱਭਾਂਗੇ ਹੱਲ : ਸਿੱਖਿਆ ਮੰਤਰੀ
NEXT STORY