ਇਸਲਾਮਾਬਾਦ- ਪਾਕਿਸਤਾਨ 'ਚ ਸ਼ਨੀਵਾਰ ਰਾਤ ਨੂੰ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਚਾਰਸੱਦਾ 'ਚ ਅਣਪਛਾਤੇ ਲੋਕਾਂ ਨੇ ਪੱਤਰਕਾਰ ਇਫ਼ਤੀਖ਼ਾਰ ਅਹਿਮਦ ਖ਼ਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਡਾਨ ਅਖ਼ਬਾਰ ਦੀ ਰਿਪੋਰਟ ਦੇ ਮੁਤਾਬਕ ਮ੍ਰਿਤਕ ਪੱਤਰਕਾਰ ਪਿਛਲੇ 17 ਸਾਲਾਂ ਤੋਂ ਐੱਕਸਪ੍ਰੈਸ ਮੀਡੀਆ ਨਾਲ ਜੁੜੇ ਸਨ ਤੇ ਐਕਸਪ੍ਰੈਸ ਨਿਊਜ਼ ਟੀ. ਵੀ. ਚੈਨਲ ਤੇ ਉਰਦੂ ਭਾਸ਼ਾ ਦੇ ਅਖ਼ਬਾਰ ਡੇਲੀ ਐਕਸਪ੍ਰੈਸ ਦੇ ਲਈ ਕੰਮ ਕਰਦੇ ਸਨ।
ਉਨ੍ਹਾਂ ਦੇ ਭਰਾ ਵਲੋਂ ਦਰਜ ਐੱਫ. ਆਈ. ਆਰ. 'ਚ ਕਿਹਾ ਗਿਆ ਹੈ ਕਿ ਖ਼ਾਨ ਦੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਸੀ। ਜਸ਼ਮਦੀਦਾਂ ਦੇ ਮੁਤਬਕ ਜਦੋਂ ਖ਼ਾਨ ਸ਼ਾਮ ਦੀ ਨਮਾਜ਼ ਅਦਾ ਕਰਕੇ ਮਸਜਿਦ ਤੋਂ ਨਿਕਲ ਰਹੇ ਸਨ ਉਦੋਂ ਹੀ ਹਮਲਾਵਰਾਂ ਨੇ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਡਾਨ ਦੀ ਰਿਪੋਰਟ ਦੇ ਮੁਤਾਬਕ ਉਹ ਆਪਣੇ ਪਿੱਛੇ ਦੋ ਪਤਨੀਆਂ ਦੇ ਇਲਾਵਾ ਚਾਰ ਪੁੱਤਰ ਤੇ ਚਾਰ ਧੀਆਂ ਛੱਡ ਗਏ ਹਨ।
ਖ਼ਾਨ ਨੂੰ ਐਤਵਾਰ ਨੂੰ ਚਾਰਸੱਦਾ ਜ਼ਿਲੇ ਦੇ ਸ਼ਬਕਾਦਰ ਕਸਬੇ 'ਚ ਦਫ਼ਨਾਇਆ ਗਿਆ। ਉਨ੍ਹਾਂ ਦੇ ਕਤਲ ਦੇ ਵਿਰੋਧ 'ਚ ਕਈ ਪੱਤਰਕਾਰਾਂ ਨੇ ਵਿਰੋਧ ਰੈਲੀ ਕੱਢੀ। ਰੈਲੀ ਦੇ ਦੌਰਾਨ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਇਕ ਬਹਾਦਰ ਤੇ ਜ਼ਿੰਮੇਵਾਰ ਪੱਤਰਕਾਰ ਸਨ ਜਿਨ੍ਹਾਂ ਨੇ ਸਥਾਨਕ ਮੁੱਦਿਆਂ ਨੂੰ ਸਾਹਮਣੇ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋ ਦਿਨਾਂ ਦੇ ਅੰਦਰ ਉਸ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਤੇ ਉਸ ਦੇ ਪਰਿਵਾਰ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ।
ਅਮਰੀਕਾ ਦਾ ਆਜ਼ਾਦੀ ਦਿਹਾੜਾ ਫਰਿਜ਼ਨੋ ਵਿਖੇ ਧੂਮਧਾਮ ਨਾਲ ਮਨਾਇਆ ਗਿਆ
NEXT STORY