ਕਰਾਚੀ (ਏਜੰਸੀ)- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਕਥਿਤ ਤੌਰ ’ਤੇ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਨ ਅਤੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ 14 ਸਾਲਾ ਹਿੰਦੂ ਕੁੜੀ ਅੱਜ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਈ, ਜਿਥੇ ਜੱਜ ਨੇ ਉਸ ਦੇ ਮਾਪਿਆਂ ਦੇ ਨਾਲ ਜਾਣ ਦੀ ਜ਼ਿੱਦ ਦੇ ਬਾਵਜੂਦ ਉਸ ਨੂੰ ਉਨ੍ਹਾਂ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ। ਸੋਹਾਨਾ ਸ਼ਰਮਾ ਕੁਮਾਰੀ ਨੂੰ 2 ਜੂਨ ਨੂੰ ਦੱਖਣੀ ਸਿੰਧ ਸੂਬੇ ਦੇ ਬੇਨਜ਼ੀਰਾਬਾਦ ਜ਼ਿਲ੍ਹੇ ਵਿਚ ਉਸ ਦੇ ਘਰ ਤੋਂ ਉਸ ਦੇ ਅਧਿਆਪਕ ਅਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ 'ਤੇ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਸੀ। ਉਸ ਦੇ ਪਿਤਾ ਦਲੀਪ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ਬਾਅਦ ਵਿੱਚ ਕੁੜੀ ਇੱਕ ਵੀਡੀਓ ਵਿੱਚ ਸਪੱਸ਼ਟ ਤੌਰ 'ਤੇ ਇਹ ਕਹਿੰਦੀ ਹੋਈ ਦਿਖਾਈ ਦਿੱਤੀ, ਕਿ ਉਸਨੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਇੱਕ ਮੁਸਲਮਾਨ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ। ਹਾਲਾਂਕਿ ਉਸਦੇ ਮਾਪਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਨਾਬਾਲਗ ਸੀ। ਸੋਸ਼ਲ ਮੀਡੀਆ 'ਤੇ ਕਾਫੀ ਰੌਲੇ-ਰੱਪੇ ਤੋਂ ਬਾਅਦ ਕੁੜੀ ਨੂੰ ਅਗਵਾ ਕੀਤੇ ਜਾਣ ਤੋਂ 5 ਦਿਨ ਬਾਅਦ ਜ਼ਿਲ੍ਹੇ ਦੇ ਇੱਕ ਘਰ ਤੋਂ ਪੁਲਸ ਨੇ ਬਰਾਮਦ ਕਰ ਲਿਆ।
ਇਹ ਵੀ ਪੜ੍ਹੋ: ਚਮਤਕਾਰ! ਜਹਾਜ਼ ਹਾਦਸੇ 'ਚ ਲਾਪਤਾ ਹੋਏ ਬੱਚੇ 40 ਦਿਨਾਂ ਬਾਅਦ ਜੰਗਲ 'ਚੋਂ ਮਿਲੇ ਸੁਰੱਖਿਅਤ, ਇਕ ਦੀ ਉਮਰ 4 ਸਾਲ
ਸੋਹਾਨਾ ਨੂੰ ਸ਼ੁੱਕਰਵਾਰ ਨੂੰ ਲਰਕਾਨਾ ਦੀ ਜ਼ਿਲ੍ਹਾ ਅਦਾਲਤ ਵਿੱਚ ਲਿਆਂਦਾ ਗਿਆ, ਜਿੱਥੇ ਉਸਨੇ ਆਪਣੇ ਬਿਆਨ ਵਿੱਚ ਜੱਜ ਨੂੰ ਦੱਸਿਆ ਕਿ ਉਸਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਗਿਆ ਸੀ ਅਤੇ ਉਹ ਆਪਣੇ ਮਾਪਿਆਂ ਨਾਲ ਜਾਣਾ ਚਾਹੁੰਦੀ ਹੈ। ਹਾਲਾਂਕਿ, ਜੱਜ ਨੇ ਇਹ ਕਹਿੰਦਿਆਂ ਸੁਣਵਾਈ 12 ਜੂਨ ਤੱਕ ਮੁਲਤਵੀ ਕਰ ਦਿੱਤੀ ਕਿ ਉਹ ਆਪਣਾ ਬਿਆਨ ਦਿੰਦੇ ਸਮੇਂ ਦਬਾਅ ਵਿੱਚ ਦਿਖਾਈ ਦਿੱਤੀ ਅਤੇ ਉਸਨੂੰ ਔਰਤਾਂ ਦੇ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ। ਉਸ ਦੀ ਮਾਂ ਜਮਨਾ ਸ਼ਰਮਾ ਨੇ ਅਦਾਲਤ ਵਿਚ ਮੀਡੀਆ ਨੂੰ ਦੱਸਿਆ ਕਿ ਉਸ ਦੀ ਧੀ ਘਰ ਵਿਚ ਟਿਊਸ਼ਨ ਲੈ ਰਹੀ ਸੀ ਅਤੇ ਕੁਝ ਦਿਨ ਪਹਿਲਾਂ ਅਧਿਆਪਕ ਨੇ ਉਸ ਨੂੰ ਕਿਹਾ ਸੀ ਕਿ ਉਸ ਨੂੰ 100,000 ਰੁਪਏ ਦਾ ਕਰਜ਼ਾ ਚਾਹੀਦਾ ਹੈ। ਜਮਨਾ ਨੇ ਅੱਗੇ ਦੱਸਿਆ ਕਿ ਜਦੋਂ ਮੇਰੀ ਧੀ ਨੇ ਮੈਨੂੰ ਇਸ ਬਾਰੇ ਦੱਸਿਆ ਤਾਂ ਮੈਂ ਅਧਿਆਪਕ ਨੂੰ ਕਿਹਾ ਕਿ ਉਸ ਨੂੰ ਸੋਹਾਨਾ ਨਾਲ ਅਜਿਹੇ ਮਾਮਲਿਆਂ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਅਤੇ ਉਹ ਚਲਾ ਗਿਆ ਪਰ ਉਹ ਇਕ ਦਿਨ ਬਾਅਦ ਕੁਝ ਲੋਕਾਂ ਨਾਲ ਵਾਪਸ ਆਇਆ ਅਤੇ ਉਸ ਨੂੰ ਜ਼ਬਰਦਸਤੀ ਬੰਦੂਕ ਦੀ ਨੋਕ 'ਤੇ ਚੁੱਕ ਕੇ ਲੈ ਗਿਆ। ਮੈਂ ਉਸ ਨੂੰ ਪੈਸੇ ਅਤੇ ਗਹਿਣੇ ਲੈਣ ਲਈ ਬੇਨਤੀ ਕੀਤੀ ਪਰ ਉਨ੍ਹਾਂ ਨੇ ਨਹੀਂ ਸੁਣੀ। ਸੋਹਾਨਾ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਨੇ ਕੁੜੀ ਵੱਲੋਂ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰਨ ਅਤੇ ਮੁਸਲਮਾਨ ਵਿਅਕਤੀ ਨਾਲ ਵਿਆਹ ਕਰਨ ਨੂੰ ਲੈ ਕੇ ਪੇਸ਼ ਕੀਤੇ ਗਏ ਦਸਤਾਵੇਜ਼ ਫਰਜ਼ੀ ਹਨ। ਉਸ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀ ਵੱਲੋਂ ਕੁੜੀ ਦੇ ਧਰਮ ਬਦਲਣ ਸਬੰਧੀ ਅਤੇ ਵਿਆਹ ਸਬੰਧੀ ਪੇਸ਼ ਕੀਤੇ ਗਏ ਸਾਰੇ ਦਸਤਾਵੇਜ਼ ਫਰਜ਼ੀ ਸਨ। ਮੈਨੂੰ ਨਹੀਂ ਪਤਾ ਕਿ ਸਰਕਾਰੀ ਅਧਿਕਾਰੀ ਅਜਿਹੇ ਦਸਤਾਵੇਜ਼ਾਂ 'ਤੇ ਮੋਹਰ ਕਿਵੇਂ ਲਗਾ ਸਕਦੇ ਹਨ, ਜਦੋਂਕਿ ਕੁੜੀ 14 ਸਾਲ ਦੀ ਹੈ। ਸਿੰਧ ਦੇ ਅੰਦਰੂਨੀ ਹਿੱਸੇ ਵਿੱਚ ਨੌਜਵਾਨ ਹਿੰਦੂ ਕੁੜੀਆਂ ਨੂੰ ਅਗਵਾ ਕਰਨਾ ਅਤੇ ਜਬਰੀ ਧਰਮ ਪਰਿਵਰਤਨ ਹਿੰਦੂ ਪਰਿਵਾਰਾਂ ਲਈ ਖ਼ਤਰਾ ਬਣ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਸਬੇਨ 'ਚ ਅਕਾਲੀ ਆਗੂ ਵਿਨਰਜੀਤ ਸਿੰਘ ਖਡਿਆਲ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜ਼ਲੀ ਭੇਂਟ
NEXT STORY