ਜੋਹਾਨਿਸਬਰਗ-ਦੱਖਣੀ ਅਫਰੀਕਾ ਦੇ ਜ਼ੁਲੂ ਰਾਸ਼ਟਰ ਦੇ ਰਵਾਇਤੀ ਨੇਤਾ ਕਿੰਗ ਗੁੱਡਵਿਲ ਜਵੇਲਿਥਿਨੀ ਦਾ ਇਕ ਮਹੀਨੇ ਤੋਂ ਵਧੇਰੇ ਸਮੇਂ ਤੱਕ ਹਸਪਤਾਲ 'ਚ ਰਹਿਣ ਤੋਂ ਬਾਅਦ 72 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਜਵੇਲਿਥਿਨੀ ਸ਼ੂਗਰ ਸੰਬੰਧੀ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਸਨ।
ਇਹ ਵੀ ਪੜ੍ਹੋ -ਸਾਲ 2020 'ਚ 65 ਮੀਡੀਆ ਮੁਲਾਜ਼ਮਾਂ ਦੀ ਹੋਈ ਮੌਤ : ਪੱਤਰਕਾਰ ਸਮੂਹ
ਅੱਠਵੇਂ ਜ਼ੁਲੂ ਰਾਜਾ ਜਵੇਲਿਥਿਨੀ ਨੇ 50 ਸਾਲਾਂ ਤੋਂ ਵਧੇਰੇ ਸਮੇਂ ਤੱਕ ਸ਼ਾਸਨ ਕੀਤਾ। ਉਹ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਜੁਲੂ ਰਾਜਾ ਰਹੇ। ਜ਼ੁਲੂ ਰਾਸ਼ਟਰ ਦੇ ਰਵਾਇਤੀ ਨੇਤਾ ਰਹਿੰਦੇ ਹੋਏ ਉਹ ਕਿਸੇ ਸਿਆਸੀ ਅਹੁਦੇ 'ਤੇ ਨਹੀਂ ਰਹੇ। ਹਾਲਾਂਕਿ ਦੇਸ਼ ਦੀ ਲਗਭਗ 1 ਕਰੋੜ 20 ਲੱਖ ਜੁਲੂ ਆਬਾਦੀ 'ਤੇ ਉਨ੍ਹਾਂ ਦਾ ਪ੍ਰਭਾਵ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ -ਮਿਸਰ : ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 20 ਦੀ ਮੌਤ ਤੇ 24 ਝੁਲਸੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਸਾਲ 2020 'ਚ 65 ਮੀਡੀਆ ਮੁਲਾਜ਼ਮਾਂ ਦੀ ਹੋਈ ਮੌਤ : ਪੱਤਰਕਾਰ ਸਮੂਹ
NEXT STORY