ਟੋਰਾਂਟੋ (ਬਿਊਰੋ): ਕੈਨੇਡਾ 'ਚ ਅੱਜ ਸ਼ਾਮ ਤੱਕ ਚੋਣ ਨਤੀਜੇ ਜਾਰੀ ਹੋ ਜਾਣਗੇ ਅਤੇ ਪੂਰੀ ਤਸਵੀਰ ਸਾਫ਼ ਹੋ ਜਾਵੇਗੀ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਬਣੇਗਾ। ਹਾਲਾਂਕਿ ਸ਼ੁਰੂਆਤੀ ਪੋਲ 'ਚ ਕਾਂਟੇ ਦੀ ਟੱਕਰ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ।ਜਸਟਿਨ ਟਰੂ਼ਡੋ ਨੂੰ ਚੋਣਾਂ 'ਚ ਕਾਂਟੇ ਦੀ ਟੱਕਰ 'ਚ ਫਿਰ ਤੋਂ ਜਿੱਤ ਮਿਲਦੀ ਦਿਖਾਈ ਦੇ ਰਹੀ ਹੈ ਪਰ ਅੰਦਾਜ਼ਾ ਲਾਇਆ ਗਿਆ ਹੈ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਉਹ ਕਿੰਨੀ ਮਜ਼ਬੂਤ ਸਰਕਾਰ ਬਣਾਉਣਗੇ।
ਇਹ ਵੀ ਪੜ੍ਹੋ : ਚੰਨੀ ਦੇ ਮੁੱਖ ਮੰਤਰੀ ਬਣਨ ਮਗਰੋਂ ਹੋਣ ਜਾ ਰਹੀ ਪਹਿਲੀ ਕੈਬਨਿਟ ਮੀਟਿੰਗ, ਕੀਤੇ ਜਾ ਸਕਦੇ ਨੇ ਅਹਿਮ ਐਲਾਨ
ਟਰੂਡੋ ਦੀ ਪਾਰਟੀ ਘੱਟ ਗਿਣਤੀ ਵਿਚ ਚੱਲ ਰਹੀ ਸੀ, ਲਿਹਾਜਾਪੂਰਨ ਬਹੁਮਤ ਪਾਉਣ ਲਈ ਉਹਨਾਂ ਨੇ ਤੈਅ ਸਮੇਂ ਤੋ 2 ਸਾਲ ਪਹਿਲਾਂ ਦੇਸ਼ ਵਿਚ ਚੋਣਾਂ ਕਰਵਾ ਦਿੱਤੀਆਂ। ਕੈਨੇਡਾ ਚੋਣਾਂ ਵਿਚ ਟਰੂਡੋ ਦੀ ਲਿਬਰਲ ਪਾਰਟੀ ਨੂੰ 146 ਚੋਣ ਜ਼ਿਲ੍ਹਿਆਂ ਵਿਚ ਅੱਗੇ ਵੱਧਦੇ ਹੋਏ ਦਿਖਾਇਆ ਜਿਸ ਵਿਚ ਵੋਟਾਂ ਦੇ ਸਿਰਫ ਇਕ ਹਿੱਸੇ ਦੀ ਗਿਣਤੀ ਕੀਤੀ ਗਈ। ਹਾਊਸ ਆਫ ਕਾਮਨਜ਼ ਕੋਲ 338 ਸੀਟਾਂ ਹਨ ਇਕ ਪਾਰਟੀ ਨੂੰ ਬਹੁਮਤ ਹਾਸਲ ਕਰਨ ਲਈ 170 ਸੀਟਾਂ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚਰਨਜੀਤ ਚੰਨੀ ਦੀ ਨਵੀਂ ਟੀਮ ਦਾ ਐਲਾਨ, CMO ਦਫ਼ਤਰ 'ਚ ਕੀਤੀਆਂ ਨਵੀਆਂ ਤਾਇਨਾਤੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਜੀਰਿਸਤਾਨ ’ਚ ਪਾਕਿ ਸੁਰੱਖਿਆ ਫੋਰਸਾਂ ਹੱਥੋਂ ਮਾਰਿਆ ਗਿਆ ਤਹਿਰੀਕ-ਏ-ਤਾਲਿਬਾਨ ਦਾ ਕਮਾਂਡਰ
NEXT STORY