ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਦਾ ਆਰਡਰਨ ਨੂੰ ਵਧਾਈਆਂ ਦਿੱਤੀਆਂ ਹਨ। ਜੇਸਿੰਦਾ ਨੇ ਆਪਣੇ ਪਹਿਲੇ ਬੱਚੇ ਦੇ ਆਉਣ ਦੀ ਖ਼ਬਰ ਮੀਡੀਆ ਨਾਲ ਸਾਂਝੀ ਕੀਤੀ ਸੀ। ਇਸ ਖ਼ਬਰ ਤੋਂ ਬਾਅਦ ਟਰੂਡੋ ਨੇ ਜੇਸਿੰਦਾ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਕਿਹਾ ਕਿ ਦੁਨੀਆ ਦੇ ਤਮਾਮ ਨੇਤਾ ਜੇਸਿੰਦਾ ਦੇ ਪਹਿਲੇ ਬੱਚੇ ਦੇ ਆਉਣ ਦੀ ਖਬਰ ਦਾ ਸੁਆਗਤ ਕਰਦੇ ਹਨ। ਟਰੂਡੋ ਨੇ ਸ਼ੁੱਕਰਵਾਰ ਦੀ ਸਵੇਰੇ ਨੂੰ ਕੈਨੇਡਾ ਦੇ ਸਥਾਨਕ ਸਮੇਂ ਮੁਤਾਬਕ ਟਵਿੱਟਰ 'ਤੇ ਟਵੀਟ ਕੀਤਾ। ਟਰੂਡੋ ਨੇ ਲਿਖਿਆ, ''ਵਧਾਈਆਂ ਜੇਸਿੰਦਾ! ਇਸ ਨਵੇਂ ਉਤਸ਼ਾਹ ਅਤੇ ਸਾਹਸ ਭਰੀ ਖਬਰ ਲਈ ਦੁਆਵਾਂ। ਮੈਂ ਉਮੀਦ ਕਰਦਾ ਹਾਂ ਕਿ ਇਕ ਦਿਨ ਤੁਹਾਡੇ ਬੱਚੇ ਨੂੰ ਜ਼ਰੂਰ ਮਿਲਾਂਗਾ।''
ਜ਼ਿਕਰਯੋਗ ਹੈ ਕਿ ਬੀਤੇ ਸਾਲ ਨਵੰਬਰ ਮਹੀਨੇ ਫਿਲਪੀਨਜ਼ 'ਚ ਹੋਏ 'ਆਸੀਆਨ ਸ਼ਿਖਰ ਸੰਮੇਲਨ' 'ਚ ਜੇਸਿੰਦਾ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਨਿੱਘਾ ਸੁਆਗਤ ਕੀਤਾ ਸੀ, ਜਿਸ ਦੌਰਾਨ ਦੋਹਾਂ ਨੇਤਾਵਾਂ ਨੇ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਜੇਸਿੰਦਾ ਨੇ ਟਰੂਡੋ ਨੂੰ ਨਿਊਜ਼ੀਲੈਂਡ ਆਉਣ ਦਾ ਸੱਦਾ ਦਿੱਤਾ ਸੀ।
ਇੱਥੇ ਦੱਸ ਦੇਈਏ ਕਿ 43 ਸਾਲਾ ਜਸਟਿਨ ਟਰੂਡੋ ਕੈਨੇਡਾ ਦੇ ਦੂਜੇ ਨੌਜਵਾਨ ਪ੍ਰਧਾਨ ਮੰਤਰੀ ਹਨ। ਟਰੂਡੋ 2015 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ। ਜਦਕਿ 37 ਸਾਲਾ ਜੇਸਿੰਦਾ ਆਰਡਰਨ ਨਿਊਜ਼ੀਲੈਂਡ ਦੀ ਦੂਜੀ ਨੌਜਵਾਨ ਪ੍ਰਧਾਨ ਮੰਤਰੀ ਹੈ, ਉਨ੍ਹਾਂ ਨੇ 2017 'ਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ।
ਇਟਲੀ 'ਚ ਫਲੂ ਕਾਰਨ 50 ਸਾਲਾਂ ਵਿਅਕਤੀ ਦੀ ਮੌਤ
NEXT STORY