ਕਾਹਿਰਾ (ਭਾਸ਼ਾ): ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਇਕ ਬਾਲ ਨਜ਼ਰਬੰਦੀ ਕੇਂਦਰ ਵਿਚ ਵੀਰਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 6 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਮਾਰਜ ਜ਼ਿਲ੍ਹਾ ਸਥਿਤ ਕੇਂਦਰ ਦੇ ਇਕ ਵਾਰਡ ਵਿਚ ਦੋ ਬੱਚਿਆਂ ਵਿਚਾਲੇ ਝਗੜੇ ਦੇ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿਚ 24 ਤੋਂ ਵੱਧ ਬੱਚੇ ਜ਼ਖਮੀ ਵੀ ਹੋਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਕੇਂਦਰ ਦੇ ਸੰਚਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਸਰਕਾਰੀ ਮੀਡੀਆ ਮੁਤਾਬਕ ਅੱਗ ਲੱਗਣ ਦਾ ਸਹੀ ਕਾਰਨ ਹਾਲੇ ਪਤਾ ਨਹੀਂ ਚੱਲ ਪਾਇਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਿਟ ਹੋ ਸਕਦਾ ਹੈ। ਸਰਕਾਰੀ ਅਖ਼ਬਾਰ ਅਲਯੋਮ ਦੀ ਖ਼ਬਰ ਮੁਤਾਬਕ ਵਾਰਡ ਵਿਚ ਤਾਲਾ ਲੱਗਾ ਹੋਣ ਕਾਰਨ ਬੱਚੇ ਉੱਥੋਂ ਭੱਜ ਨਹੀਂ ਪਾਏ।ਮਿਸਰ ਵਿਚ ਸੁਰੱਖਿਆ ਮਾਪਦੰਡਾਂ ਅਤੇ ਦਮਕਲ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਨਹੀਂ ਕੀਤਾ ਜਾਂਦਾ ਹੈ।ਇਸ ਕਾਰਨ ਲੋਕਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ।
ਪੜ੍ਹੋ ਇਹ ਅਹਿਮ ਖਬਰ- ‘ਮੈਮੋਰੀਅਲ ਡੇਅ ਪਰੇਡ’ 'ਚ ਸ਼ਹੀਦ ਹੋਏ ਅਮਰੀਕਨ ਅਤੇ ਸਿੱਖ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ (ਤਸਵੀਰਾਂ)
ਮਾਰਚ ਵਿਚ ਵੀ ਕਾਹਿਰਾ ਨੇੜੇ ਕੱਪੜੇ ਦੀ ਇਕ ਫੈਕਟਰੀ ਵਿਚ ਅੱਗ ਲੱਗ ਗਈ ਸੀ ਜਿਸ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੋਰ 24 ਜ਼ਖਮੀ ਹੋ ਗਏ ਸਨ। ਦੇਸ਼ ਦੀ ਅਧਿਕਾਰਤ ਅੰਕੜਾ ਏਜੰਸੀ ਦੇ ਮੁਤਾਬਕ 2020 ਵਿਚ ਮਿਸਰ ਵਿਚ ਅੱਗ ਲੱਗਣ ਦੀਆਂ ਕਰੀਬ 52 ਹਜ਼ਾਰ ਘਟਨਾਵਾਂ ਵਾਪਰੀਆਂ ਜਿਸ ਵਿਚ 199 ਲੋਕ ਮਾਰੇ ਗਏ। ਉੱਥੇ 2019 ਵਿਚ ਅਜਿਹੀਆਂ 50,660 ਘਟਨਾਵਾਂ ਵਿਚ 252 ਲੋਕ ਮਾਰੇ ਗਏ ਸਨ।
ਨੋਟ- ਮਿਸਰ 'ਚ ਬਾਲ ਨਜ਼ਰਬੰਦੀ ਕੇਂਦਰ 'ਚ ਲੱਗੀ ਅੱਗ, 6 ਬੱਚਿਆਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਾਵਧਾਨ! AC ਟੈਕਸੀ ’ਚ ਸਫ਼ਰ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ 300 ਫ਼ੀਸਦੀ ਜ਼ਿਆਦਾ
NEXT STORY