ਵੈਨਕੂਵਰ (ਮਲਕੀਤ ਸਿੰਘ)—‘ਐਬੈ ਸਪੋਰਟਸ ਕਲੱਬ ਸੋਸਾਇਟੀ’ ਅਤੇ ‘ਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਨੇਡਾ’ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਐਬਟਸਫੋਰਡ ਸਥਿਤ ਰੋਟਰੀ ਸਟੇਡੀਅਮ ’ਚ 8 ਸਤੰਬਰ ਦਿਨ ਐਤਵਾਰ ਨੂੰ ‘ਕਬੱਡੀ ਕੱਪ 2024’ ਧੂਮ-ਧੜੱਕੇ ਨਾਲ ਕਰਵਾਏ ਜਾਣ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਤੇ ਸੱਭਿਆਚਾਰਕ ਪ੍ਰੋਗਰਾਮ ‘ਤੇਲਗੂ ਆਰਾ‘ ਆਯੋਜਿਤ
ਉਘੇ ਸਮਾਜ ਸੇਵੀ ਅਤੇ ਕਬੱਡੀ ਪ੍ਰੇਮੀ ਬਲਬੀਰ ਸਿੰਘ ਬੈਂਸ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ’ਤੇ ਕਬੱਡੀ ਦੇ ਕੁੱਲ 6 ਮੈਚ ਕਰਵਾਏ ਜਾਣਗੇ, ਜਿਸ ਦੌਰਾਨ ਫਾਈਨਲ ਮੁਕਾਬਲੇ ’ਚੋਂ ਅਵੱਲ ਰਹਿਣ ਵਾਲੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।ਅਖੀਰ ’ਚ ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ ਸਬੰਧੀ ਕਬੱਡੀ ਪ੍ਰੇਮੀਆਂ ਸਮੇਤ ਪੰਜਾਬੀ ਭਾਈਚਾਰੇ ਦੇ ਲੋਕਾਂ ’ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
NEXT STORY