ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਮਗਰੋਂ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਦੇਸ਼ ਛੱਡਣ ਲਈ ਮਜਬੂਰ ਹਨ। ਸੋਮਵਾਰ ਸਵੇਰੇ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਿਹੜੀਆਂ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ, ਉਹ ਹੈਰਾਨ ਕਰ ਦੇਣ ਵਾਲੀਆਂ ਹਨ। ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਫਲਾਈਟ ਵਿਚ ਦਾਖਲ ਹੋਣ ਲਈ ਤਿਆਰ ਹਨ।
ਹਵਾਈ ਅੱਡੇ ਵਿਚ ਖੜ੍ਹੇ ਹੋਣ ਤੱਕ ਦੀ ਜਗ੍ਹਾ ਨਹੀਂ ਹੈ। ਇੱਥੇ ਪੂਰੀ ਤਰ੍ਹਾਂ ਨਾਲ ਹਫੜਾ-ਦਫੜੀ ਦਾ ਮਾਹੌਲ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹਵਾਈ ਅੱਡੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੇ ਬੈਗ ਫੜੇ ਘੁੰਮ ਰਹੇ ਹਨ ਅਤੇ ਕਿਸੇ ਵੀ ਫਲਾਈਟ ਵਿਚ ਸੀਟ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਸਾਊਦੀ ਨੇ ਅਫਗਾਨਿਸਤਾਨ 'ਚੋਂ ਕੱਢੇ ਆਪਣੇ ਨਾਗਰਿਕ, ਨਿਊਜ਼ੀਲੈਂਡ ਨੇ ਵੀ ਭੇਜਿਆ ਜਹਾਜ਼
ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਹਜ਼ਾਰਾਂ ਦੀ ਭੀੜ ਹਵਾਈ ਅੱਡੇ ਦੇ ਰਨਵੇਅ ਤੱਕ ਪਹੁੰਚ ਗਈ। ਫਲਾਈਟ ਵਿਚ ਬੈਠਣ ਲਈ ਵੀ ਲੋਕਾਂ ਵਿਚ ਧੱਕਾ-ਮੁੱਕੀ ਹੋ ਰਹੀ ਹੈ। ਹਰ ਕੋਈ ਫਲਾਈਟ ਵਿਚ ਬੈਠਣ ਲਈ ਬੇਤਾਬ ਹੈ।ਇਸ ਲਈ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਲੋਕ ਹਵਾਈ ਜਹਾਜ਼ ਨਾਲ ਲਟਕੇ ਨਜ਼ਰ ਆ ਰਹੇ ਹਨ।
ਸਾਊਦੀ ਨੇ ਅਫਗਾਨਿਸਤਾਨ 'ਚੋਂ ਕੱਢੇ ਆਪਣੇ ਨਾਗਰਿਕ, ਨਿਊਜ਼ੀਲੈਂਡ ਨੇ ਵੀ ਭੇਜਿਆ ਜਹਾਜ਼
NEXT STORY